1982 ਤੋਂ ਬਾਅਦ ਅਮਰੀਕੀ ਤੇਲ ਭੰਡਾਰ ਸਭ ਤੋਂ ਹੇਠਲੇ ਪੱਧਰ ‘ਤੇ
ਵਾਸ਼ਿੰਗਟਨ, 24 ਅਕਤੂਬਰ (ਪੰਜਾਬ ਮੇਲ)- ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਵਿਚਕਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ (ਐੱਸ.ਪੀ.ਆਰ.) ਭੰਡਾਰ 282.7 ਮਿਲੀਅਨ ਬੈਰਲ ਤੱਕ ਡਿੱਗ ਗਿਆ ਹੈ। ਇਹ ਅਕਤੂਬਰ 1982 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਪਿਛਲੇ ਹਫ਼ਤੇ ਇਹ ਭੰਡਾਰ 3,00,000 ਬੈਰਲ ਘਟਿਆ। ਇਸ ਦੌਰਾਨ, ਅਮਰੀਕਾ ਵਿਚ ਡੀਜ਼ਲ ਦੀਆਂ ਕੀਮਤਾਂ ਉੱਚੀਆਂ ਹਨ, ਜਿਸ ਨਾਲ ਈਂਧਣ ਸਪਲਾਈ ਬਾਰੇ ਚਿੰਤਾਵਾਂ ਵਧੀਆਂ ਹਨ।
ਅੰਕੜਿਆਂ ਅਨੁਸਾਰ, ਅਮਰੀਕੀ ਰਣਨੀਤਕ ਪੈਟਰੋਲੀਅਮ ਰਿਜ਼ਰਵ ਵਿਚ 20 ਮਾਰਚ ਤੋਂ 132.8 ਮਿਲੀਅਨ ਬੈਰਲ ਭਾਵ ਲਗਭਗ 32% ਦੀ ਗਿਰਾਵਟ ਆਈ ਹੈ। ਪਿਛਲੇ 30 ਹਫ਼ਤਿਆਂ ਵਿਚੋਂ 29 ਵਿਚ ਤੇਲ ਭੰਡਾਰ ਵਿੱਚ ਗਿਰਾਵਟ ਆਈ ਹੈ। 2020 ਵਿਚ, ਅਮਰੀਕੀ ਰਣਨੀਤਕ ਤੇਲ ਭੰਡਾਰ 653.9 ਮਿਲੀਅਨ ਬੈਰਲ ਸਨ, ਜੋ ਮੌਜੂਦਾ ਪੱਧਰ ਨਾਲੋਂ ਕਾਫ਼ੀ ਜ਼ਿਆਦਾ ਹਨ।
ਰਣਨੀਤਕ ਭੰਡਾਰਾਂ ਤੋਂ ਇਲਾਵਾ, ਅਮਰੀਕੀ ਵਪਾਰਕ ਕੱਚੇ ਤੇਲ ਦੇ ਸਟਾਕ ਵਿਚ ਵੀ ਗਿਰਾਵਟ ਆਈ ਹੈ। ਪਿਛਲੇ ਹਫ਼ਤੇ, ਇਹ 3.1 ਮਿਲੀਅਨ ਬੈਰਲ ਡਿੱਗ ਗਿਆ, ਜਿਸ ਨਾਲ ਇਹ ਘੱਟ ਕੇ ਕੁੱਲ 412.5 ਮਿਲੀਅਨ ਬੈਰਲ ਰਹਿ ਗਿਆ। ਇਹ ਜੁਲਾਈ ਦੇ ਅਖੀਰ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ ਅਤੇ ਮੌਸਮੀ ਪੰਜ ਸਾਲਾਂ ਦੀ ਔਸਤ ਤੋਂ ਲਗਭਗ 3% ਘੱਟ ਹੈ।
ਅਮਰੀਕਾ ਵਿਚ ਰਿਕਾਰਡ ਉੱਚ ਪੱਧਰ ‘ਤੇ ਡੀਜ਼ਲ ਦੀਆਂ ਕੀਮਤਾਂ

