#AMERICA

ਅਮਰੀਕਾ ਨੇ ਭਾਰਤ ‘ਚ ਵਿਜ਼ਟਰ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ 60 ਫੀਸਦੀ ਤੱਕ ਘਟਾਇਆ

ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)- ਅਮਰੀਕਾ ਆਉਣ ਦੇ ਚਾਹਵਾਨ ਲੋਕਾਂ ਲਈ ਭਾਰਤ ਵਿੱਚ ਵਿਜ਼ਟਰ ਵੀਜ਼ਾ ਇੰਟਰਵਿਊ ਲਈ ਉਡੀਕ ਸਮਾਂ ਇਸ ਸਾਲ 60 ਫ਼ੀਸਦੀ ਤੱਕ ਘਟਾ ਦਿੱਤਾ ਗਿਆ ਹੈ। ਅਮਰੀਕਾ ਦੀ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਡਿਪਲੋਮੈਟਿਕ ਮਿਸ਼ਨ ਖੋਲ੍ਹਣ ਅਤੇ ਅਧਿਕਾਰੀਆਂ ਦੀ ਗਿਣਤੀ ਵਧਾਉਣ ਸਮੇਤ ਇਹ ਅਮਰੀਕਾ ਵੱਲੋਂ ਚੁੱਕੇ ਗਏ ਕਈ ਕਦਮਾਂ ਕਾਰਨ ਅਜਿਹਾ ਹੋਇਆ ਹੈ। ਵੀਜ਼ਾ ਸੇਵਾਵਾਂ ਲਈ ਉਪ ਸਹਾਇਕ ਸਕੱਤਰ ਜੂਲੀ ਸਟੱਫ ਨੇ ਕਿਹਾ ਕਿ ਵਿਦੇਸ਼ ਵਿਭਾਗ ਦਾ ਇਸ ਸਾਲ 10 ਲੱਖ ਵੀਜ਼ੇ ਜਾਰੀ ਕਰਨ ਦਾ ਟੀਚਾ ਹੈ, ਜੋ ਕਿ ਮਹਾਮਾਰੀ ਤੋਂ ਪਹਿਲਾਂ ਜਾਰੀ ਕੀਤੀ ਗਈ ਸੰਖਿਆ ਤੋਂ ਵੱਧ ਹੈ।
ਉਨ੍ਹਾਂ ਕਿਹਾ, ”ਅਸੀਂ ਭਾਰਤ ਜਾਣ ਵਾਲੇ ਅਧਿਕਾਰੀਆਂ ਦੀ ਗਿਣਤੀ ਵਧਾ ਦਿੱਤੀ ਹੈ। ਅਸੀਂ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀਆਂ ਲਈ ਬੈਂਕਾਕ ਵਰਗੇ ਦੁਨੀਆਂ ਭਰ ਦੇ ਹੋਰ ਦੂਤਘਰਾਂ ਨਾਲ ਬੇਮਿਸਾਲ ਪ੍ਰਬੰਧ ਕੀਤੇ ਹਨ। ਅਸੀਂ ਹੈਦਰਾਬਾਦ ਵਿਚ ਇੱਕ ਨਵਾਂ ਵਣਜ ਦੂਤਘਰ ਖੋਲ੍ਹ ਰਹੇ ਹਾਂ… ਅਤੇ ਅਸੀਂ ਸਿਰਫ਼ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿ ਅਸੀਂ ਭਾਰਤ ਵਿਚ ਇੰਤਜ਼ਾਰ ਦੇ ਸਮੇਂ ਨੂੰ ਘਟਾ ਸਕੀਏ।’ ਉਨ੍ਹਾਂ ਕਿਹਾ, ”ਅਸੀਂ (ਭਾਰਤ ਤੋਂ ਬਾਹਰ ਕਈ) ਮਿਸ਼ਨਾਂ ਨੂੰ ਭਾਰਤੀਆਂ ਦੀਆਂ ਅਰਜ਼ੀਆਂ ਨੂੰ ਉਸੇ ਤਰ੍ਹਾਂ ਲੈਣ ਲਈ ਕਿਹਾ ਹੈ, ਜਿਵੇਂ ਕਿ ਉਹ ਉਨ੍ਹਾਂ ਦੇ ਆਪਣੇ ਮੇਜ਼ਬਾਨ ਦੇਸ਼ ਦੀਆਂ ਅਰਜ਼ੀਆਂ ਹੋਣ।” ਉਨ੍ਹਾਂ ਕਿਹਾ, ”ਸਪੱਸ਼ਟ ਤੌਰ ‘ਤੇ ਇਹ ਆਦਰਸ਼ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਭਾਰਤੀ ਭਾਰਤ ਵਿਚ ਅਪਲਾਈ ਕਰਨ ਦੇ ਯੋਗ ਹੋਣ ਅਤੇ ਅਸੀਂ ਇਸ ਲਈ ਕੰਮ ਕਰ ਰਹੇ ਹਾਂ।” ਅਮਰੀਕਾ ਦੇ 100 ਤੋਂ ਵੱਧ ਡਿਪਲੋਮੈਟਿਕ ਮਿਸ਼ਨ ਭਾਰਤੀਆਂ ਨੂੰ ਵੀਜ਼ਾ ਜਾਰੀ ਕਰ ਰਹੇ ਹਨ।

Leave a comment