#AMERICA

ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ 6 ਨਬਾਲਗਾਂ ਨੇ ਜਬਰ-ਜਨਾਹ ਮਾਮਲੇ ‘ਚ ਆਪਣੇ ਆਪ ਨੂੰ ਬੇਗੁਨਾਹ ਦੱਸਿਆ

ਸੈਕਰਾਮੈਂਟੋ, 10 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰੈਪਿਡ ਸਿਟੀ ‘ਚ ਜੂਨ ਵਿਚ ਇਕ ਬੇਸਬਾਲ ਟੂਰਨਾਮੈਂਟ ਦੌਰਾਨ 2 ਨਬਾਲਗ ਲੜਕੀਆਂ ਨਾਲ ਹੋਏ ਕਥਿਤ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਦੇ ਦੱਖਣੀ ਡਕੋਟਾ ਰਾਜ ਦੇ 6 ਨਬਾਲਗਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਇਕ ਅਦਾਲਤ ਵਿਚ ਦਾਇਰ ਅਪੀਲ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਨਾ ਹੀ ਜਬਰ-ਜਨਾਹ ਕੀਤਾ ਹੈ ਤੇ ਨਾ ਹੀ ਕਿਸੇ ਦੀ ਅਜਿਹਾ ਕਰਨ ਵਿਚ ਮਦਦ ਕੀਤੀ ਹੈ ਤੇ ਨਾ ਹੀ ਅਜਿਹਾ ਕਰਨ ਲਈ ਕਿਸੇ ਨੂੰ ਉਕਸਾਇਆ ਹੈ। ਸਟੇਟ ਅਟਾਰਨੀ ਦੇ ਦਫਤਰ ਅਨੁਸਾਰ ਦੋਨਾਂ ਪੀੜਤ ਕੁੜੀਆਂ ਦੀ ਉਮਰ 16 ਸਾਲ ਹੈ। ਪੈਨਿੰਗਟਨ ਕਾਊਂਟੀ ਦੀ ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ 6 ਨਬਾਲਗਾਂ ਵਿਰੁੱਧ ਇਸ ਸਾਲ ਅਗਸਤ ਵਿਚ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ। ਇਨ੍ਹਾਂ 6 ਨਬਾਲਗਾਂ ਵਿਚ ਹਡਸਨ ਹੇਲੇ (18), ਲਾਨਡਨ ਵਾਡੈਲ (19), ਪੇਅਟਨ ਮੰਡੇਲ (17), ਲਿਨਕੋਲਨ ਬੇਟਸ (18), ਕਾਰਟਰ ਮਿਲਰ (18) ਤੇ ਕਾਰਟਰ ਸਿਬਸਨ (17) ਸ਼ਾਮਿਲ ਹਨ।

Leave a comment