#AMERICA

ਅਮਰੀਕਾ ‘ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਨੌਜਵਾਨ ਦੀ ਮੌਤ

-ਹਥਿਆਰਬੰਦ ਸ਼ੱਕੀ ਦੀ ਵੀ ਹੋਈ ਮੌਤ
ਨਿਊਯਾਰਕ, 14 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਐਤਵਾਰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸ਼ਰਾਬ ਦੀ ਦੁਕਾਨ ‘ਤੇ ਲੁੱਟ ਦੀ ਨੀਯਤ ਨੂੰ ਲੈ ਕੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਆਪਣੇ ਹੀ ਸ਼ਰਾਬ ਦੇ ਸਟੋਰ ‘ਤੇ ਰਾਤ ਨੂੰ ਕੰਮ ਕਰਦੇ ਭਾਰਤ ਤੋਂ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਪਰਿਵਾਰ ਦੇ 20 ਸਾਲ ਦੀ ਉਮਰ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 16 ਸਾਲਾ ਹਥਿਆਰਬੰਦ ਡਕੈਤੀ ਦੇ ਸ਼ੱਕੀ ਦੀ ਵੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਅਤੇ ਹਥਿਆਰਬੰਦ ਡਕੈਤ ਨੇ ਇਕ-ਦੂਜੇ ‘ਤੇ ਗੋਲੀਆਂ ਚਲਾਈਆਂ। ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਪੁਲਿਸ ਦਾ ਕਹਿਣਾ ਹੈ ਕਿ ਇੱਕ 20 ਸਾਲਾ ਸ਼ਰਾਬ ਸਟੋਰ ਦੇ ਮਾਲਿਕ ਅਤੇ ਇੱਕ 16 ਸਾਲਾ ਸ਼ੱਕੀ ਵਿਅਕਤੀ ਦੀ ਹਥਿਆਰਬੰਦ ਲੁੱਟ ਦੌਰਾਨ ਦੋਵਾਂ ਵਿਚਕਾਰ ਗੋਲੀਬਾਰੀ ਦੌਰਾਨ ਮੌਤ ਹੋ ਗਈ। ਇਹ ਘਟਨਾ ਬੀਤੇ ਐਤਵਾਰ ਰਾਤ ਕਰੀਬ 11:00 ਵਜੇ ਦੇ ਕਰੀਬ ਵਾਲਨਟ ਐਵੇਨਿਊ ਅਤੇ ਗਿਡਿੰਗ ਸਟਰੀਟ ‘ਤੇ ਈਜ਼ੈੱਡ ਮਾਰਟ ਨਾਮ ਦੇ ਲਿਕਰ ਸਟੋਰ ‘ਤੇ ਵਾਪਰੀ। ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਾਲਾ ਨੌਜਵਾਨ ਨੇ ਸਟੋਰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਮ੍ਰਿਤਕ ਦੀ ਪਛਾਣ ਉਸ ਦੇ ਪਰਿਵਾਰ ਨੇ ਕ੍ਰਿਸ਼ਨ ਸਿੰਘ ਵਜੋਂ ਕੀਤੀ।
ਪੁਲਿਸ ਨੇ 16 ਸਾਲਾ ਸ਼ੱਕੀ ਲੁਟੇਰੇ ਨੌਜਵਾਨ ਨੂੰ ਪਾਰਕਿੰਗ ਵਿਚ ਪਾਇਆ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕ੍ਰਿਸ਼ਨ ਸਿੰਘ ਕ੍ਰਿਸ਼ ਸਟੋਰ ਦੇ ਅੰਦਰ ਮ੍ਰਿਤਕ ਪਾਇਆ ਗਿਆ। ਨੌਜਵਾਨ ਕ੍ਰਿਸ਼ਨ ਸਿੰਘ ਕ੍ਰਿਸ਼ ਸ਼ਰਾਬ ਦੀ ਦੁਕਾਨ ਦੇ ਮਾਲਕ ਪ੍ਰਤਾਪ ਸਿੰਘ ਦਾ ਪੁੱਤਰ ਸੀ। ਮ੍ਰਿਤਕ ਆਪਣੇ ਮਾਂ-ਪਿਉ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਪੁੱਤਰ ਦੇ ਪਿਤਾ ਪ੍ਰਤਾਪ ਸਿੰਘ ਨੇ ਕਿਹਾ ਕਿ ”ਮੇਰੀ ਪਤਨੀ ਘਰ ਵਿਚ ਮਰ ਰਹੀ ਹੈ। ਜੇਕਰ ਮੈਨੂੰ ਇੱਕ-ਦੋ ਦਿਨਾਂ ਵਿਚ ਕ੍ਰਿਸ਼ਨ ਸਿੰਘ (ਕ੍ਰਿਸ਼ ਦੀ) ਲਾਸ਼ ਨਾ ਮਿਲੀ, ਤਾਂ ਉਹ ਵੀ ਦੁਨੀਆਂ ਤੋਂ ਚਲੀ ਜਾਵੇਗੀ। ਪਿਤਾ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਉਹ ਸਿਰਫ ਆਪਣੇ ਪੁੱਤਰ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਦੇਸ਼ ਉਸ ਦੀ ਜਨਮ ਭੂਮੀ ‘ਤੇ ਲੈ ਜਾਣਾ ਚਾਹੁੰਦਾ ਹੈ, ਜਿਥੇ ਉਸ ਦਾ ਅੰਤਿਮ ਸੰਸਕਾਰ ਹੋ ਸਕੇ।”

Leave a comment