#AMERICA

ਅਮਰੀਕਾ ‘ਚ ਤੇਜ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ 5 ਮੌਤਾਂ ਤੇ 1 ਜ਼ਖਮੀ

ਸੈਕਰਾਮੈਂਟੋ, 21 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਮੈਟਰੋਪੋਲੀਟਨ ਖੇਤਰ ‘ਚ ਇਕ ਤੇਜ਼ ਰਫ਼ਤਾਰ ਕਾਰ ਦੇ ਸੜਕ ਤੋਂ ਉਤਰ ਕੇ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਵੈਸਟਚੈਸਟਰ ਕਾਊਂਟੀ ਪੁਲਿਸ ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਹਾਦਸੇ ਵਿਚ 5 ਲੋਕ ਮਾਰੇ ਗਏ, ਜਿਨ੍ਹਾਂ ਵਿਚ 4 ਲੜਕੇ ਤੇ 1 ਲੜਕੀ ਸ਼ਾਮਲ ਹੈ। ਇਹ ਸਾਰੇ ਕੋਨੈਕਟੀਕਟ ਦੇ ਰਹਿਣ ਵਾਲੇ ਸਨ ਤੇ ਇਨ੍ਹਾਂ ਦੀ ਉਮਰ 8 ਸਾਲ ਤੋਂ 17 ਸਾਲਾਂ ਦੇ ਦਰਮਿਆਨ ਹੈ। ਪ੍ਰੈੱਸ ਬਿਆਨ ਅਨੁਸਾਰ ਅਜਿਹਾ ਲੱਗਦਾ ਹੈ ਕਿ ਕਾਰ ਨੂੰ ਇਕ 16 ਸਾਲਾ ਲੜਕਾ ਚਲਾ ਰਿਹਾ ਸੀ, ਜਦੋਂ ਇਹ ਕਾਰ ਨਿਊਯਾਰਕ ਸ਼ਹਿਰ ਦੇ ਉੱਤਰ ਪੂਰਬ ‘ਚ 25 ਮੀਲ ਦੂਰ ਹਾਦਸਾਗ੍ਰਸਤ ਹੋ ਗਈ। ਇਸ ਘਟਨਾ ਵਿਚ ਹੋਰ ਕੋਈ ਵਾਹਨ ਸ਼ਾਮਲ ਨਹੀਂ ਹੈ। ਕਾਰ ‘ਚ ਸਵਾਰ ਇਕ 9 ਸਾਲਾ ਲੜਕਾ ਹੀ ਬੱਚਿਆ ਹੈ, ਜੋ ਕਾਰ ਦੇ ਪਿਛਲੇ ਪਾਸੇ ਬੈਠਾ ਸੀ। ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਵੈਸਟਚੈਸਟਰ ਕਾਊਂਟੀ ਦੇ ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

Leave a comment