2 ਹਜ਼ਾਰ ਤੋਂ ਵੱਧ ਮੌਤਾਂ, 10 ਹਜ਼ਾਰ ਲੋਕ ਲਾਪਤਾ
ਤ੍ਰਿਪੋਲੀ, 14 ਸਤੰਬਰ (ਪੰਜਾਬ ਮੇਲ)-ਉੱਤਰੀ ਅਫਰੀਕੀ ਦੇਸ਼ ਲੀਬੀਆ ‘ਚ 11 ਸਤੰਬਰ ਨੂੰ ਆਏ ਭਾਰੀ ਹੜ੍ਹ ਨੇ ਤਬਾਹੀ ਮਚਾਈ ਹੈ। ਦੇਸ਼ ਦੇ ਕਈ ਇਲਾਕਿਆਂ ਵਿਚ 2000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਕੱਲੇ ਡੇਰਨਾ ਸ਼ਹਿਰ ‘ਚ 2000 ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਭੂਮੱਧ ਸਾਗਰ ਵਿਚ ਆਏ ਚੱਕਰਵਾਤੀ ਤੂਫ਼ਾਨ ਡੇਨੀਅਲ ਨੇ ਦੇਸ਼ ਵਿਚ ਤਬਾਹੀ ਮਚਾਈ।
ਲੀਬੀਆ ਵਿਚ ਆਏ ਹੜ੍ਹ ਬਾਰੇ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਭਿਆਨਕ ਹੜ੍ਹ ਵਿਚ ਡਾਰਨਾ ਸ਼ਹਿਰ ਵਿਚ 700 ਲੋਕ ਦਫਨਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ 10 ਹਜ਼ਾਰ ਲੋਕਾਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ।
ਸਰਕਾਰ ਨੇ ਕਿਹਾ ਕਿ ਹੁਣ ਤੱਕ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਮਲਬੇ ਹੇਠਾਂ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ। ਉੱਥੇ ਹੀ ਕਈ ਬਚਾਅ ਦਲ ਮਲਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਭੂਮੱਧ ਸਾਗਰ ‘ਚ ਐਤਵਾਰ ਰਾਤ ਨੂੰ ਆਏ ਤੂਫਾਨ ‘ਡੈਨੀਏਲ’ ਕਾਰਨ ਆਏ ਮੀਂਹ ਕਰਕੇ ਆਏ ਅਚਾਨਕ ਹੜ੍ਹ ਨੇ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ ‘ਚ ਭਾਰੀ ਤਬਾਹੀ ਮਚਾਈ। ਡੇਰਨਾ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਬੰਨ੍ਹ ਟੁੱਟ ਗਏ, ਜਿਸ ਦਾ ਪਾਣੀ ਆਸ-ਪਾਸ ਦੇ ਇਲਾਕਿਆਂ ਵਿਚ ਫੈਲ ਗਿਆ, ਜਿਸ ਕਾਰਨ ਕਾਫੀ ਨੁਕਸਾਨ ਹੋਇਆ।
ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਮੀਡੀਆ ਨੂੰ ਦੱਸਿਆ, ‘ਸਥਿਤੀ ਭਿਆਨਕ ਹੈ। (ਸ਼ਹਿਰ ਦੇ) ਕਈ ਹਿੱਸਿਆਂ ਵਿਚ ਲਾਸ਼ਾਂ ਜ਼ਮੀਨ ਉੱਤੇ ਪਈਆਂ ਹਨ। ਹਸਪਤਾਲ ਵੀ ਲਾਸ਼ਾਂ ਨਾਲ ਭਰੇ ਪਏ ਹਨ ਅਤੇ ਕੁਝ ਅਜਿਹੇ ਸਥਾਨ ਹਨ ਜਿੱਥੇ ਅਸੀਂ ਅਜੇ ਤੱਕ ਨਹੀਂ ਪਹੁੰਚੇ ਹਾਂ।