ਸਰੀ, 18 ਮਈ (ਪੰਜਾਬ ਮੇਲ)- ਬੀ.ਸੀ. ਦੇ ਸਰੀ ਵਿਖੇ ਪਿਛਲੇ ਸਾਲ ਨਵੰਬਰ ਵਿਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ 31 ਸਾਲ ਦੇ ਅਸ਼ਨੀਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 23 ਨਵੰਬਰ 2025 ਨੂੰ 121 ਸਟ੍ਰੀਟ ਅਤੇ 101 ਬੀ ਐਵੇਨਿਊ ਨੇੜਲੇ ਇਕ ਘਰ ਅੰਦਰ ਵਾਪਰੀ ਗੋਲੀਬਾਰੀ ਦੀ ਵਾਰਦਾਤ ਦੌਰਾਨ ਇਕ ਔਰਤ ਜ਼ਖ਼ਮੀ ਹੋਈ ਅਤੇ ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਸ਼ੱਕੀ ਦੀ ਗੱਡੀ ਰਾਹੀਂ ਉਸ ਦੀ ਸ਼ਨਾਖਤ ਹਾਸਲ ਕਰਦਿਆਂ ਗ੍ਰਿਫ਼ਤਾਰੀ ਲਈ ਕਾਰਵਾਈ ਆਰੰਭ ਦਿੱਤੀ।
13 ਮਈ ਨੂੰ ਲੋਅਰ ਮੇਨਲੈਂਡ ਐਮਰਜੰਸੀ ਰਿਸਪੌਂਸ ਟੀਮ ਦੀ ਮਦਦ ਨਾਲ ਵੈਨਕੂਵਰ ਦੇ ਵੈਸਟ 33 ਐਵੇਨਿਊ ਅਤੇ ਓਨਟਾਰੀਓ ਸਟ੍ਰੀਟ ਇਲਾਕੇ ਵਿਚੋਂ ਅਸ਼ਨੀਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਸ਼ਨੀਲ ਵਿਰੁੱਧ 6 ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।
ਸਰੀ ‘ਚ ਪੰਜਾਬੀ ਵਿਅਕਤੀ ਗੋਲੀਬਾਰੀ ਦੇ ਦੋਸ਼ ਹੇਠ ਗ੍ਰਿਫਤਾਰ!

