#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਲਗਾਏ ਰਿਫਲੈਕਟਰ 

ਸ਼੍ਰੀ ਮੁਕਤਸਰ ਸਾਹਿਬ, 15 ਨਵੰਬਰ (ਪੰਜਾਬ ਮੇਲ)- ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਵਹੀਕਲਾ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੀ ਮੱਦਦ ਨਾਲ ਰਿਫਲੈਕਟਰ ਲਗਾਏ ਗਏ।  ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਕੁੱਝ ਦਿਨਾਂ ਤੋਂ ਮੋਸਮ ਖਰਾਬ ਚੱਲ ਰਿਹਾ ਹੈ ਬੇਮੋਸਮੀ ਧੁੱਦ ਨਾਲ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ, ਰਿਫਲੈਕਟਰ ਚਮਕਦਾਰ ਹੋਣ ਕਾਰਨ ਦੂਰ ਤੋਂ ਹੀ ਦਿਖਾਈ ਦਿੰਦਾਂ ਹੈ ਅਤੇ ਐਕਸੀਡੈਂਟ ਤੋਂ ਬਚਾਅ ਹੋ ਜਾਂਦਾ ਹੈ,ਕੀਮਤੀ ਜਾਨਾਂ ਅਜਾਈਂ ਨਹੀਂ ਜਾਂਦੀਆਂ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਾਫ਼ੀ ਥਾਵਾਂ ਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਵੱਡੇ ਪੱਧਰ ਤੇ ਵੱਖ ਵੱਖ ਵਹੀਕਲਾ ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਏ ਐਸ ਆਈ ਗੁਰਜੰਟ ਸਿੰਘ ਪੀ ਸੀ ਆਰ ਨੇ ਦੱਸਿਆ ਕਿ ਡਾ ਓਬਰਾਏ ਦਾ ਇਹ ਉਪਰਾਲਾ ਬਹੁਤ ਹੀ ਵਧੀਆ ਹੈ ਕਿਉਂਕਿ ਮਨੁੱਖੀ ਜਾਨਾਂ ਬਹੁਤ ਹੀ ਕੀਮਤੀ ਹਨ ਅਜਿਹੇ ਉਪਰਾਲਿਆਂ ਨਾਲ ਇਨ੍ਹਾਂ ਨੂੰ ਅਜਾਈਂ ਜਾਣ ਤੋਂ ਰੋਕਿਆ ਜਾ ਸਕਦਾ ਹੈ।ਇਸ ਮੌਕੇ ਐਸ ਆਈ ਸੁਖਦੇਵ ਸਿੰਘ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਏ ਐਸ ਆਈ ਸੁਖਦੇਵ ਸਿੰਘ ਭੁੱਲਰ, ਏਂ ਐਸ ਆਈ ਗੁਰਜੰਟ ਸਿੰਘ ਪੀ ਸੀ ਆਰ,ਮੰਗਲ ਸਿੰਘ ਟ੍ਰੈਫਿਕ ਸਟਾਫ਼ ਜਸਵੰਤ ਸਿੰਘ, ਬਲਵਿੰਦਰ ਸਿੰਘ ਬਰਾੜ ਰਿਟਾ ਪ੍ਰਿੰਸੀਪਲ, ਅਸ਼ੋਕ ਕੁਮਾਰ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ ਬੈਕ ਮੈਨੇਜਰ ਮੀਤ ਪ੍ਰਧਾਨ,ਸੋਮ ਨਾਥ, ਮਾਸਟਰ ਰਾਜਿੰਦਰ ਸਿੰਘ,ਏ ਐਸ ਆਈ ਜਸਬੀਰ ਸਿੰਘ, ਅਸ਼ੋਕ ਕੁਮਾਰ ਪ੍ਰਧਾਨ ਗਿਦੜਬਾਹਾ, ਸ਼੍ਰੀ ਕਪਿਲ ਕੁਮਾਰ ਗਿਦੜਬਾਹਾ, ਸ਼੍ਰੀ ਰਤਨ ਪੋਪਲੀ ਗਿਦੜਬਾਹਾ, ਕ੍ਰਿਸ਼ਨ ਲਾਲ ਗਿਦੜਬਾਹਾ ਆਦਿ ਹਾਜ਼ਰ ਸਨ।