-ਰਿਕਟਰ ਸਕੇਲ ‘ਤੇ ਸੁਨਾਮੀ ਦਾ ਖ਼ਤਰਾ ਦਰਪੇਸ਼; ਗੁਆਂਢੀ ਦੇਸ਼ਾਂ ਵਿਚ ਵੀ ਮਹਿਸੂਸ ਕੀਤੇ ਗਏ ਝਟਕੇ
ਗੁਆਟੇਮਾਲਾ ਸਿਟੀ, 17 ਜੁਲਾਈ (ਪੰਜਾਬ ਮੇਲ)- ਮੈਕਸਿਕੋ ਦੇ ਦੱਖਣੀ ਸੂਬੇ ਚਿਆਪਾਸ ਦੇ ਤੱਟ ਨੇੜੇ ਅੱਜ ਭੂਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 7.4 ਮਾਪੀ ਗਈ। ਇਸ ਭੂਚਾਲ ਕਾਰਨ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਇਨ੍ਹਾਂ ਭੂਚਾਲ ਦੇ ਝਟਕਿਆਂ ਕਾਰਨ ਗੁਆਂਢੀ ਦੇਸ਼ਾਂ ਗੁਆਟੇਮਾਲਾ ਤੇ ਅਲ ਸਲਵਾਡੋਰ ਵਿਚ ਵੀ ਇਮਾਰਤਾਂ ਨੁਕਸਾਨੀਆਂ ਗਈਆਂ। ਹਾਲਾਂਕਿ ਅਧਿਕਾਰੀਆਂ ਵੱਲੋਂ ਤੁਰੰਤ ਕਿਸੇ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਸਾਂਝੀ ਨਹੀਂ ਕੀਤੀ ਗਈ ਹੈ। ਅਮਰੀਕੀ ਭੂ ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਇਹ ਭੂਚਾਲ ਮੈਕਸਿਕੋ ਦੇ ਪੁਏਰਟੋ ਮਾਡੇਰੋ ਨੇੜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ‘ਤੇ ਸੀ।
ਇਨ੍ਹਾਂ ਤੇਜ਼ ਝਟਕਿਆਂ ਤੋਂ ਤੁਰੰਤ ਬਾਅਦ ਅਮਰੀਕੀ ਸੁਨਾਮੀ ਚਿਤਾਵਨੀ ਪ੍ਰਣਾਲੀ ਨੇ ਅਲਰਟ ਜਾਰੀ ਕਰਦਿਆਂ ਦੱਸਿਆ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ (186 ਮੀਲ) ਦੇ ਘੇਰੇ ਵਿਚ ਆਉਂਦੇ ਤੱਟੀ ਇਲਾਕਿਆਂ ਵਿਚ ਖ਼ਤਰਨਾਕ ਸੁਨਾਮੀ ਲਹਿਰਾਂ ਉੱਠਣ ਦਾ ਖ਼ਤਰਾ ਹੈ। ਜਾਣਕਾਰੀ ਅਨੁਸਾਰ ਗੁਆਟੇਮਾਲਾ ਸਿਟੀ ਵਿਚ ਭੂਚਾਲ ਕਾਰਨ ਇਮਾਰਤਾਂ ਇੰਨੀਆਂ ਜ਼ੋਰਦਾਰ ਢੰਗ ਨਾਲ ਹਿੱਲੀਆਂ ਕਿ ਡਰ ਦੇ ਮਾਰੇ ਕੁਝ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ ਵੱਲ ਦੌੜ ਪਏ। ਉੱਥੋਂ ਦੇ ਸਥਾਨਕ ਮੀਡੀਆ ਨੇ ਸਰਕਾਰੀ ਸੁਰੱਖਿਆ ਨਿਯਮਾਂ ਤਹਿਤ ਇੱਕ ਸਰਕਾਰੀ ਇਮਾਰਤ ਵਿਚੋਂ ਕਰਮਚਾਰੀਆਂ ਨੂੰ ਬਾਹਰ ਕੱਢਣ ਦੀਆਂ ਵੀਡੀਓਜ਼ ਵੀ ਦਿਖਾਈਆਂ। ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਇਸ ਭੂਚਾਲ ਦੇ ਝਟਕੇ ਅਲ ਸਲਵਾਡੋਰ ਵਿਚ ਵੀ ਮਹਿਸੂਸ ਕੀਤੇ ਗਏ।
ਦੂਜੇ ਪਾਸੇ, ਦੱਖਣੀ ਮੈਕਸਿਕੋ ਦੇ ਓਆਹਾਕਾ ਸੂਬੇ ਦੇ ਗਵਰਨਰ ਸਲੋਮਨ ਜਾਰਾ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਸੂਬੇ ਦੀ ਰਾਜਧਾਨੀ ਵਿਚ ਭੂਚਾਲ ਦੇ ਦਰਮਿਆਨੇ ਝਟਕੇ ਲੱਗੇ ਹਨ ਪਰ ਫਿਲਹਾਲ ਉੱਥੇ ਵੀ ਕਿਸੇ ਗੰਭੀਰ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।