ਸੈਕਰਾਮੈਟੋ, 3 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 27 ਸਾਲਾ ਭਾਰਤੀ ਨਾਗਰਿਕ ਕਵਨਕੁਮਾਰ ਪਟੇਲ ਨੂੰ ਸੈਕਸ ਤਸਕਰੀ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਸੰਘੀ ਵਕੀਲਾਂ ਨੇ ਦਿੱਤੀ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੀਨੀਅਰ ਯੂ.ਐੱਸ. ਜ਼ਿਲ੍ਹਾ ਜੱਜ ਜੋਸਫ਼ ਐੱਫ. ਬੈਟੇਲਨ ਨੇ ਹੋਮਲੈਂਡ ਸਕਿਓਰਿਟੀ ਟਾਸਕ ਫੋਰਸ ਅਤੇ ਓਮਾਹਾ ਪੁਲਿਸ ਵਿਭਾਗ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਇਹ ਸਜ਼ਾ ਸੁਣਾਈ। ਇਹ ਮਾਮਲਾ ਜਨਵਰੀ 2025 ਦਾ ਹੈ, ਜਦੋਂ ਓਮਾਹਾ ਦੇ ਅਮਰੀਕਨ ਹੋਟਲ ਵਿਚ ਜਿਥੇ ਪਟੇਲ ਕੰਮ ਕਰਦਾ ਸੀ, ਅਧਿਕਾਰੀਆਂ ਨੇ 15 ਅਤੇ 16 ਸਾਲ ਦੀਆਂ ਦੋ ਕੁੜੀਆਂ ਨੂੰ ਬਰਾਮਦ ਕੀਤਾ, ਜਿਨਾਂ ਨੂੰ ਵਪਾਰਕ ਸੈਕਸ ਲਈ ਹੋਟਲ ਵਿਚ ਲਿਆਂਦਾ ਗਿਆ ਸੀ। ਪਟੇਲ ਨੇ ਆਪਣਾ ਗੁਨਾਹ ਮੰਨ ਲਿਆ ਸੀ।
ਭਾਰਤੀ ਨਾਗਿਰਕ ਨੂੰ ਸੈਕਸ ਤਸਕਰੀ ਮਾਮਲੇ ‘ਚ 10 ਸਾਲ ਕੈਦ

