#EUROPE

ਪੇਰੂ ‘ਚ 6.6 ਤੀਬਰਤਾ ਦੇ ਭੂਚਾਲ ਦੇ ਝਟਕੇ

-10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਭੂਚਾਲ ਦਾ ਕੇਂਦਰ
ਲੀਮਾ, 21 ਅਗਸਤ (ਪੰਜਾਬ ਮੇਲ)-ਕੇਂਦਰੀ ਪੇਰੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 6.6 ਮਾਪੀ ਗਈ। ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜਿਓਸਾਇੰਸਿਜ਼ (ਜੀ.ਐੱਫ.ਜੈੱਡ) ਨੇ ਸਾਂਝੀ ਕੀਤੀ।
ਜੀ.ਐੱਫ.ਜੈੱਡ ਮੁਤਾਬਕ ਭੂਚਾਲ ਦਾ ਕੇਂਦਰ ਧਰਤੀ ਦੀ ਸਤਹਿ ਤੋਂ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ‘ਤੇ ਸੀ। ਅਜੇ ਤੱਕ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।