-ਆਸਟ੍ਰੇਲੀਆ ਦਾ ਖਿਡਾਰੀ ਐਲਕਸ ਡੇਮੀਨੌਰ ਜ਼ਖ਼ਮੀ ਹੋਣ ਕਾਰਨ ਫਾਈਨਲ ਵਿਚੋਂ ਹਟਿਆ
ਪੇਈਚਿੰਗ, 8 ਅਕਤੂਬਰ (ਪੰਜਾਬ ਮੇਲ)- ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਅੱਜ ਆਸਟਰੇਲੀਆ ਦੇ ਅਲੈਕਸ ਡੇਮੀਨੌਰ ਦੇ ਫਾਈਨਲ ਵਿਚੋਂ ਹਟਣ ਕਾਰਨ ਆਪਣਾ ਸੱਤਵਾਂ ਚਾਈਨਾ ਓਪਨ ਖ਼ਿਤਾਬ ਜਿੱਤ ਲਿਆ ਹੈ। ਡੀ ਮਿਨੌਰ ਨੂੰ ਸੱਟ ਕਾਰਨ ਮੁਕਾਬਲਾ ਵਿਚਾਲੇ ਛੱਡਣਾ ਪਿਆ। ਪਹਿਲਾ ਸੈੱਟ ਟਾਈ-ਬ੍ਰੇਕ ਵਿਚ ਹਾਰਨ ਮਗਰੋਂ ਡੇਮੀਨੌਰ ਨੇ ਪੱਟੀ ਬੰਨ੍ਹ ਕੇ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਸੈੱਟ ਦੇ ਸ਼ੁਰੂ ਵਿਚ ਹੀ ਦਰਦ ਵਧਣ ਕਾਰਨ ਉਸ ਨੂੰ ਮੈਚ ਵਿਚੋਂ ਹਟਣਾ ਪਿਆ। ਉਸ ਸਮੇਂ ਜੋਕੋਵਿਚ 7-6 (3), 1-0 ਨਾਲ ਅੱਗੇ ਚੱਲ ਰਿਹਾ ਸੀ।
ਮੈਚ ਜਿੱਤਣ ਮਗਰੋਂ ਜੋਕੋਵਿਚ ਨੇ ਆਪਣੇ ਵਿਰੋਧੀ ਦੀ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਜਿੱਤ ਨਾਲ ਜੋਕੋਵਿਚ (39) ਨੇ ਚਾਈਨਾ ਓਪਨ ਵਿਚ ਆਪਣਾ ਜੇਤੂ ਰਿਕਾਰਡ ਕਾਇਮ ਰੱਖਦਿਆਂ ਲਗਾਤਾਰ 34ਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਸਰਬੀਆ ਦੇ ਇਸ ਸਟਾਰ ਖਿਡਾਰੀ ਨੇ ਲਗਾਤਾਰ 21ਵੇਂ ਸਾਲ ਸਿੰਗਲਜ਼ ਖ਼ਿਤਾਬ ਆਪਣੇ ਨਾਂ ਕਰਨ ਦਾ ਰਿਕਾਰਡ ਵੀ ਬਣਾ ਲਿਆ ਹੈ। ਮੈਚ ਤੋਂ ਬਾਅਦ ਗੱਲ ਕਰਦਿਆਂ ਜੋਕੋਵਿਚ ਨੇ ਮੰਨਿਆ ਕਿ ਸਰੀਰਕ ਸਮੱਸਿਆਵਾਂ ਕਾਰਨ ਉਨ੍ਹਾਂ ਲਈ ਇਹ ਸਾਲ ਕਾਫ਼ੀ ਚੁਣੌਤੀਪੂਰਨ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵੀ ਕਾਫ਼ੀ ਨਾਟਕੀ ਰਹੇ, ਜਿੱਥੇ ਹਿਊਬਰਟ ਹੁਰਕਾਜ਼ ਸੱਟ ਕਾਰਨ ਬਾਹਰ ਹੋ ਗਿਆ, ਜਦਕਿ ਦਾਨਿਲ ਮੈਦਵੇਦੇਵ ਨੂੰ ਦਰਸ਼ਕਾਂ ਵੱਲ ਗੇਂਦ ਸੁੱਟਣ ਕਾਰਨ ਅਯੋਗ ਕਰਾਰ ਦਿੱਤਾ ਗਿਆ।
ਨੋਵਾਕ ਜੋਕੋਵਿਚ ਨੇ ਜਿੱÎਤਆ ਚਾਈਨਾ ਓਪਨ ਖ਼ਿਤਾਬ ਜਿੱਤਿਆ

