#PUNJAB

ਕੈਲੀਫੋਰਨੀਆ ਸਰਹੱਦ ਨੇੜੇ ਟਰੱਕ ਹਾਦਸੇ ’ਚ 28 ਸਾਲਾ ਪੰਜਾਬ ਦੇ ਨੌਜਵਾਨ ਦੀ ਮੌਤ

ਸਮਾਣਾ, 18 ਜੁਲਾਈ (ਪੰਜਾਬ ਮੇਲ)-  ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬ ਦੇ ਇਕ 28 ਸਾਲਾ ਨੌਜਵਾਨ ਵਿਕਰਮਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਫਤਿਹਪੁਰ ਦੀ ਕੈਲੀਫੋਰਨੀਆ ਸਰਹੱਦ ਨੇੜੇ ਇਕ ਟਰੱਕ ਹਾਦਸੇ ’ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਪੇਸ਼ੇ ਤੋਂ ਟਰੱਕ ਡਰਾਈਵਰ ਸੀ, ਜੋ ਬ੍ਰੈਂਪਟਨ ਸ਼ਹਿਰ ’ਚ ਰਹਿ ਰਹੇ ਸੀ। ਉਹ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਜਾ ਰਿਹਾ ਸੀ। ਇਸੇ ਦੌਰਾਨ ਕੈਲੀਫੋਰਨੀਆ ਬਾਰਡਰ ਨੇੜੇ ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ’ਚ ਵਿਕਰਮਜੀਤ ਸਿੰਘ ਦੀ ਮੌਤ ਹੋ ਗਈ।

ਪਰਿਵਾਰ ਮੁਤਾਬਕ ਵਿਕਰਮਜੀਤ ਸਿੰਘ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਕੁਝ ਮਹੀਨੇ ਪਹਿਲਾਂ ਹੀ ਭਾਰਤ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਅਤੇ ਮੁੜ ਮਾਰਚ ਮਹੀਨੇ ’ਚ ਹੀ ਦੁਬਾਰਾ ਵਾਪਸ ਕੈਨੇਡਾ ਗਿਆ ਸੀ, ਕਿ ਅਜਿਹਾ ਭਿਆਨਕ ਭਾਣਾ ਵਰਤ ਜਾਵੇਗਾ।