ਅੰਮ੍ਰਿਤਸਰ, 2 ਜੁਲਾਈ (ਪੰਜਾਬ ਮੇਲ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.), ਅੰਮ੍ਰਿਤਸਰ ਅਤੇ ਕਸਟਮ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਇੱਕ ਵੱਡੀ ਕਾਰਵਾਈ ਕੀਤੀ ਅਤੇ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਯਾਤਰੀ ਫਲਾਈਟ ਨੰਬਰ 6ਈ1428 ‘ਤੇ ਸ਼ਾਰਜਾਹ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਸ਼ੱਕ ਦੇ ਆਧਾਰ ‘ਤੇ, ਉਸਨੂੰ ਰੋਕਿਆ ਗਿਆ ਅਤੇ ਐਕਸ-ਰੇ ਸਕੈਨਿੰਗ ਅਤੇ ਪੂਰੀ ਤਰ੍ਹਾਂ ਨਿੱਜੀ ਤਲਾਸ਼ੀ ਲਈ ਗਈ।
ਜਾਂਚ ਦੌਰਾਨ ਯਾਤਰੀ ਤੋਂ ਪੇਸਟ ਦੇ ਰੂਪ ਵਿਚ 174 ਗ੍ਰਾਮ (ਕੁੱਲ ਵਜ਼ਨ) ਸੋਨਾ ਬਰਾਮਦ ਕੀਤਾ ਗਿਆ। ਸੋਨੇ ਨੂੰ ਵੱਖ ਕਰਨ ਤੋਂ ਬਾਅਦ, ਇਸਦਾ ਕੁੱਲ ਵਜ਼ਨ 150.04 ਗ੍ਰਾਮ ਪਾਇਆ ਗਿਆ, ਜਿਸਦੀ ਅੰਦਾਜ਼ਨ ਕੀਮਤ 22,05,588 ਰੁਪਏ ਹੈ। ਫਿਲਹਾਲ ਕਸਟਮ ਅਤੇ ਡੀ.ਆਰ.ਆਈ. ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸੋਨੇ ਦੀ ਤਸਕਰੀ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਸ਼ਾਮਲ ਹੈ ਜਾਂ ਨਹੀਂ। ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦਾ ਪਰਦਾਫਾਸ਼

