#AMERICA

ਅਰਜ਼ੀ ਦੇ 4 ਸਾਲ ਪਿੱਛੋਂ ਵੀ ਸਟਾਰਲਿੰਕ ਨੂੰ ਭਾਰਤ ‘ਚ ਲਾਂਚ ਦੀ ਉਡੀਕ

ਵਾਸ਼ਿੰਗਟਨ, 8 ਅਕਤੂਬਰ (ਪੰਜਾਬ ਮੇਲ)- ਤਕਨੀਕੀ ਦਿੱਗਜ ਐਲਨ ਮਸਕ ਨੇ ਭਾਰਤ ਵਿਚ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ‘ਸਟਾਰਲਿੰਕ’ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਹੈ। ਮਸਕ ਨੇ ਕਿਹਾ ਕਿ ਉਹ ਭਾਰਤ ਵਿਚ ਸਟਾਰਲਿੰਕ ਚਲਾਉਣਾ ਪਸੰਦ ਕਰਨਗੇ ਅਤੇ ਇਹ ਬਹੁਤ ਵਧੀਆ ਗੱਲ ਹੋਵੇਗੀ।
ਸਟਾਰਲਿੰਕ ਵੱਲੋਂ ਭਾਰਤ ਵਿਚ ਕੰਮ ਕਰਨ ਲਈ ਅਰਜ਼ੀ ਦਿੱਤੇ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ, ਫਿਰ ਵੀ ਕੰਪਨੀ ਅਜੇ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਉਡੀਕ ਕਰ ਰਹੀ ਹੈ।
ਭਾਰਤ ਦੇ ਦੂਰ-ਦੁਰਾਡੇ ਅਤੇ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਤੱਕ ਤੇਜ਼-ਰਫ਼ਤਾਰ ਇੰਟਰਨੈੱਟ ਸੇਵਾ ਪਹੁੰਚਾਉਣ ਲਈ ਸਟਾਰਲਿੰਕ ਦੀਆਂ ਸੇਵਾਵਾਂ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਬਾਕੀ ਰਹਿੰਦੀਆਂ ਜ਼ਰੂਰੀ ਮਨਜ਼ੂਰੀਆਂ ਦੇਵੇ, ਤਾਂ ਜੋ ਸਟਾਰਲਿੰਕ ਦੇਸ਼ ਦੇ ਇਨ੍ਹਾਂ ਖੇਤਰਾਂ ਤੱਕ ਆਪਣੀ ਤੇਜ਼-ਰਫ਼ਤਾਰ ਇੰਟਰਨੈੱਟ ਸੇਵਾ ਦਾ ਵਿਸਥਾਰ ਕਰ ਸਕੇ।