ਵਾਸ਼ਿੰਗਟਨ ਡੀ.ਸੀ., 4 ਜੁਲਾਈ (ਪੰਜਾਬ ਮੇਲ)- ਅਮਰੀਕਾ ਇਮੀਗ੍ਰੇਸ਼ਨ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। USCIS ਵੱਲੋਂ Atlanta ਵਿੱਚ ਨਵਾਂ Asylum Office ਖੋਲ੍ਹਿਆ ਜਾ ਰਿਹਾ ਹੈ। ਇਹ ਦਫ਼ਤਰ 8 ਜੁਲਾਈ 2026 ਤੋਂ affirmative asylum applicants ਦੇ ਇੰਟਰਵਿਊ ਕਰਨਾ ਸ਼ੁਰੂ ਕਰੇਗਾ।
ਇਹ ਨਵਾਂ ਦਫ਼ਤਰ ਖਾਸ ਤੌਰ ’ਤੇ Georgia ਅਤੇ Alabama ਵਿੱਚ ਰਹਿਣ ਵਾਲੇ asylum applicants ਲਈ ਹੋਵੇਗਾ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ asylum ਲਈ ਅਰਜ਼ੀ ਦਿੱਤੀ ਹੋਈ ਹੈ ਜਾਂ ਜੋ ਨਵੀਂ ਅਰਜ਼ੀ ਦੇਣਗੇ, ਉਨ੍ਹਾਂ ਦੇ ਇੰਟਰਵਿਊ Atlanta Asylum Office ਦੇ jurisdiction ਅਧੀਨ schedule ਕੀਤੇ ਜਾਣਗੇ।
USCIS ਦੇ ਅਨੁਸਾਰ, ਇੰਟਰਵਿਊ ਤਿੰਨ ਥਾਵਾਂ ’ਤੇ ਹੋ ਸਕਦੇ ਹਨ: temporary Atlanta Asylum Office, USCIS Atlanta Field Office ਅਤੇ Montgomery Field Office in Alabama। Applicants ਨੂੰ ਆਪਣਾ interview notice ਧਿਆਨ ਨਾਲ ਪੜ੍ਹਣਾ ਪਵੇਗਾ, ਕਿਉਂਕਿ ਉਸ ਵਿੱਚ ਹੀ ਦੱਸਿਆ ਜਾਵੇਗਾ ਕਿ ਉਨ੍ਹਾਂ ਨੂੰ ਕਿਹੜੀ ਥਾਂ ’ਤੇ ਜਾਣਾ ਹੈ।
USCIS ਨੇ ਇਹ ਵੀ ਸਾਫ਼ ਕੀਤਾ ਹੈ ਕਿ asylum offices ਵਿੱਚ walk-in service ਨਹੀਂ ਹੋਵੇਗੀ। ਸਾਰੇ ਇੰਟਰਵਿਊ ਸਿਰਫ਼ appointment ਰਾਹੀਂ ਹੀ ਹੋਣਗੇ। ਇਸ ਲਈ ਜਿਨ੍ਹਾਂ ਲੋਕਾਂ ਨੂੰ interview notice ਆਵੇ, ਉਹ date, time ਅਤੇ location ਨੂੰ ਧਿਆਨ ਨਾਲ check ਕਰਨ।
ਇਸ ਨਵੇਂ office ਨਾਲ Southeast region ਵਿੱਚ asylum interviews ਦੀ capacity ਵਧਣ ਦੀ ਉਮੀਦ ਹੈ। ਇਸ ਨਾਲ ਕੁਝ applicants ਨੂੰ ਲੰਮੇ ਸਫ਼ਰ ਅਤੇ interview delays ਤੋਂ ਕੁਝ ਰਾਹਤ ਮਿਲ ਸਕਦੀ ਹੈ। USCIS ਦਾ ਕਹਿਣਾ ਹੈ ਕਿ Atlanta Asylum Office ਪਹਿਲਾਂ temporary location ਤੋਂ ਕੰਮ ਕਰੇਗਾ ਅਤੇ 2027 ਵਿੱਚ permanent location ’ਤੇ shift ਹੋਣ ਦੀ ਉਮੀਦ ਹੈ।

