#Cricket #SPORTS

T-20 WC : ਨਾਮੀਬੀਆ ਨੇ ਓਮਾਨ ਨੂੰ ਸੁਪਰ ਓਵਰ ‘ਚ ਹਰਾਇਆ

ਬ੍ਰਿਜਟਾਊਨ (ਬਾਰਬਾਡੋਸ), 3 ਜੂਨ (ਪੰਜਾਬ ਮੇਲ)-  ਨਾਮੀਬੀਆ ਨੇ ਟੀ-20 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਓਮਾਨ ਨੂੰ ਸੁਪਰ ਓਵਰ ਵਿਚ ਹਰਾ ਕੇ ਜਿੱਤ ਨਾਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਓਮਾਨ ਦੀ ਟੀਮ 19.4 ਓਵਰਾਂ ਵਿਚ 109 ਦੌੜਾਂ ‘ਤੇ ਆਊਟ ਹੋ ਗਈ। ਜਵਾਬ ‘ਚ ਨਾਮੀਬੀਆ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ‘ਤੇ 109 ਦੌੜਾਂ ਹੀ ਬਣਾ ਸਕੀ। ਨਾਮੀਬੀਆ ਨੇ ਸੁਪਰ ਓਵਰ ਵਿਚ 21 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਓਮਾਨ ਦੀ ਟੀਮ ਸਿਰਫ਼ 10 ਦੌੜਾਂ ਹੀ ਬਣਾ ਸਕੀ।