#PUNJAB

Jalandha : ਪੁਲੀਸ ਮੁਕਾਬਲੇ ‘ਚ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਮੈਂਬਰ ਜ਼ਖ਼ਮੀ

ਜਲੰਧਰ, 21 ਜਨਵਰੀ (ਪੰਜਾਬ ਮੇਲ)- ਜਲੰਧਰ ’ਚ ਐਤਵਾਰ ਸਵੇਰੇ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਇਹ ਮੁਕਾਬਲਾ ਸਵੇਰੇ ਭਾਰਗੋ ਕੈਂਪ ਥਾਣਾ ਖੇਤਰ ਅਧੀਨ ਆਉਂਦੀ ਗੁਲਮੋਹਰ ਕਾਲੋਨੀ ‘ਚ ਹੋਇਆ। ਮੁਕਾਬਲੇ ਦੌਰਾਨ ਇੱਕ ਪੁਲੀਸ ਅਧਿਕਾਰੀ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।