-ਅਮਰੀਕੀ ਨਾਗਰਿਕ ਨੂੰ ਹਿੰਸਕ ਢੰਗ ਨਾਲ ਗ੍ਰਿਫ਼ਤਾਰ ਕਰਕੇ ”ਡਾਕੂਮੈਂਟਰੀ” ਦੀ ਤਰ੍ਹਾਂ ਫਿਲਮਾਇਆ
ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਅਮਰੀਕਾ ‘ਚ ICE (ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਦੀ ਕਾਰਵਾਈ ਇੱਕ ਵਾਰ ਫਿਰ ਵੱਡੇ ਵਿਵਾਦ ਵਿਚ ਆ ਗਈ ਹੈ। ਨਵੀਂ ਰਿਪੋਰਟ ਅਤੇ ਸਾਹਮਣੇ ਆਈਆਂ ਵੀਡੀਓਜ਼ ਮੁਤਾਬਕ ਸਾਊਦਰਨ ਕੈਲੀਫੋਰਨੀਆ ਦੇ ਇੱਕ ਅਮਰੀਕੀ ਨਾਗਰਿਕ ਕ੍ਰਿਸ਼ਚੀਅਨ ਸੇਰਨਾ ਨੂੰ ICE ਏਜੰਟਾਂ ਵੱਲੋਂ ਬਹੁਤ ਹੀ ਹਿੰਸਕ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੂਰੇ ਓਪਰੇਸ਼ਨ ਨੂੰ ”ਡਾਕੂਮੈਂਟਰੀ” ਦੀ ਤਰ੍ਹਾਂ ਫਿਲਮਾਇਆ ਗਿਆ।
ਰਿਪੋਰਟਾਂ ਮੁਤਾਬਕ 28 ਸਾਲਾ ਕ੍ਰਿਸ਼ਚੀਅਨ ਸੇਰਨਾ ਇੱਕ ਕਾਰਪੇਂਟਰ ਹੈ ਅਤੇ ਉਹ ਲਾਸ ਏਂਜਲਸ ਵਿਚ ICE ਰੇਡ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਵਿਚ ਸ਼ਾਮਲ ਹੋਇਆ ਸੀ। ਕੁਝ ਦਿਨਾਂ ਬਾਅਦ ਫੈਡਰਲ ਏਜੰਟ ਨੇ ਉਸਦੀ ਗੱਡੀ ਨੂੰ ਘੇਰ ਲਿਆ ਅਤੇ ਮਿਲਟਰੀ-ਸਟਾਈਲ ਓਪਰੇਸ਼ਨ ਕਰਦੇ ਹੋਏ ਫਲੈਸ਼-ਬੈਂਗ ਗ੍ਰਨੇਡ, ਅਸਾਲਟ ਰਾਈਫਲਜ਼ ਅਤੇ ਹਮਲਾਵਰ ਰਣਨੀਤੀਆਂ ਦੀ ਵਰਤੋਂ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ। ਉਸ ਸਮੇਂ ਉਸਦੀ ਪਾਰਟਨਰ ਅਤੇ ਛੋਟੇ ਬੱਚੇ ਵੀ ਗੱਡੀ ਵਿਚ ਮੌਜੂਦ ਸਨ।
ਸਭ ਤੋਂ ਵੱਡਾ ਵਿਵਾਦ ਇਸ ਗੱਲ ‘ਤੇ ਹੋਇਆ ਕਿ ICE ਨੇ ਗ੍ਰਿਫ਼ਤਾਰੀ ਦੀ ਹਾਈ-ਰੈਜ਼ੋਲਿਊਸ਼ਨ ਫੁਟੇਜ ਖੁਦ ਰਿਕਾਰਡ ਕੀਤੀ ਅਤੇ ਬਾਅਦ ਵਿਚ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਦਿੱਤੀ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਇਸ ਆਪਰੇਸ਼ਨ ਨੂੰ ”violent rioter ਦੀ targeted arrest” ਦੱਸਿਆ ਅਤੇ ਦਾਅਵਾ ਕੀਤਾ ਕਿ ਸੇਰਨਾ ਨੇ ਬਾਰਡਰ ਪੈਟਰੋਲ ਅਫਸਰ ਨੂੰ ਮੁੱਕਾ ਮਾਰਿਆ ਸੀ। ਪਰ ਸਾਹਮਣੇ ਆਈਆਂ ਵੀਡੀਓਜ਼ ਵਿਚ ਗ੍ਰਿਫਤਾਰੀ ਦੌਰਾਨ ਸੇਰਨਾ ਤੁਰੰਤ ਸਰੰਡਰ ਕਰਦਾ ਨਜ਼ਰ ਆ ਰਿਹਾ ਹੈ।
ਕ੍ਰਿਸ਼ਚੀਅਨ ਸੇਰਨਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਵਿਰੋਧ ਦੌਰਾਨ ਹਾਲਾਤ ਬਹੁਤ ਹਫੜਾ-ਦਫੜੀ ਵਾਲਾ ਸੀ ਅਤੇ ਉਸਨੇ ਜਾਣਬੁੱਝ ਕੇ ਕਿਸੇ ਅਫਸਰ ‘ਤੇ ਹਮਲਾ ਨਹੀਂ ਕੀਤਾ। ਉਸਦੇ ਮੁਤਾਬਕ ICE ਏਜੰਟਸ ਪ੍ਰਦਰਸ਼ਨਕਾਰੀ ਨੂੰ ਡਰਾਉਣ ਲਈ ”ਜੰਗ ਵਾਲਾ ਮਾਹੌਲ” ਬਣਾਕੇ ਆਏ ਸਨ। ਇੱਕ ਵੀਡੀਓ ਵਿਚ ਉਹ ਕਹਿੰਦਾ ਸੁਣਿਆ ਗਿਆ ਕਿ ”ਇਹ ਕੋਈ ਲੜਾਈ ਦਾ ਮੈਦਾਨ ਨਹੀਂ ਹੈ।”
ਮਾਮਲੇ ਦੀ ਸੁਣਵਾਈ ਦੌਰਾਨ ਜੱਜ ਸਿੰਥੀਆ ਵੈਲੇਨਜ਼ੁਏਲਾ ਨੇ ਵੀ ICE ਦੀ ਕਾਰਵਾਈ ‘ਤੇ ਸਖ਼ਤ ਟਿੱਪਣੀ ਕੀਤੀ। ਜੱਜ ਨੇ ਕਿਹਾ ਕਿ ਗ੍ਰਿਫਤਾਰੀ ਦੀ ਰਣਨੀਤੀ ”ਖ਼ਤਰਨਾਕ ਅਤੇ ਬਦਲੇ ਦੀ ਭਾਵਨਾ ਵਾਲੀਆਂ” ਲੱਗਦੀਆਂ ਹਨ ਅਤੇ ਇਸ ਨਾਲ ਬਣਦੀ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਰਿਪੋਰਟਾਂ ਮੁਤਾਬਕ ਸੇਰਨਾ ਨੂੰ ਪ੍ਰੋਬੇਸ਼ਨ ਦੀ ਸਜ਼ਾ ਮਿਲੀ।
ਇਸ ਘਟਨਾ ਤੋਂ ਬਾਅਦ ਮਨੁੱਖੀ ਅਧਿਕਾਰ ਗਰੁੱਪਾਂ ਅਤੇ ਸਿਵਲ ਰਾਈਟਸ ਆਰਗੇਨਾਈਜ਼ੇਸ਼ਨ ਨੇ ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਇਨਫੋਰਸਮੈਂਟ ਪਾਲਿਸੀ ‘ਤੇ ਤਿੱਖਾ ਵਿਰੋਧ ਕੀਤਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ICE ਹੁਣ ਗ੍ਰਿਫਤਾਰੀਆਂ ਨੂੰ ”ਮੀਡੀਆ ਕੰਟੈਕਟ” ਵਾਂਗ ਪੇਸ਼ ਕਰ ਰਿਹਾ ਹੈ, ਤਾਂ ਜੋ ਸਖ਼ਤ ਇਮੀਗ੍ਰੇਸ਼ਨ ਕਰੈਕਡਾਊਨ ਦੀ ਤਸਵੀਰ ਬਣਾਈ ਜਾ ਸਕੇ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਨੇ ਸਵਾਲ ਉਠਾਏ ਕਿ ਜੇ ਇੱਕ ਅਮਰੀਕੀ ਨਾਗਰਿਕ ਨਾਲ ਇਸ ਤਰ੍ਹਾਂ ਦਾ ਸਲੂਕ ਹੋ ਸਕਦਾ ਹੈ, ਤਾਂ ਇਮੀਗ੍ਰਰਾਂਟਸ ਨਾਲ ਕੀ ਹੁੰਦਾ ਹੋਵੇਗਾ।
ICE ਕਾਰਵਾਈ ਇੱਕ ਵਾਰ ਫਿਰ ਵੱਡੇ ਵਿਵਾਦ ‘ਚ ਘਿਰੀ

