ਨਿਊਯਾਰਕ, 31 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਟਲਾਂਟਾ (ਜੌਰਜੀਆ) ਦੇ ਭਾਰਤ ਦੇ ਕੌਂਸਲੇਟ ਜਨਰਲ ਨੇ ਅਮਰੀਕਾ ਵਿਚ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਕਤਲ ਦੀ ਸਖਤ ਨਿੰਦਾ ਕੀਤੀ ਹੈ। ਭਾਰਤ ਤੋ ਹਰਿਆਣਾ ਨਾਲ ਪਿਛੋਕੜ ਰੱਖਣ ਵਾਲੇ ਵਿਵੇਕ ਸੈਣੀ, ਜਿੱਥੇ ਉਹ ਲਿਥੋਨੀਆ ਸਿਟੀ, ਜਾਰਜੀਆ ਵਿਚ ਕੰਮ ਕਰਦਾ ਸੀ। ਜੂਲੀਅਨ ਫਾਲਕਨਰ ਨਾਮੀਂ ਇਕ ਬੇਘਰੇ ਵਿਅਕਤੀ ਦੁਆਰਾ ਉਸ ਦੀ ਬੇਰਹਿਮੀ ਨਾਲ ਸਿਰ ਵਿਚ ਹਥੌੜੇ ਨਾਲ ਕਈ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਜੋ ਹਾਲ ਹੀ ਵਿਚ ਉਸ ਸਟੋਰ ਵਿਚ ਆਇਆ ਸੀ, ਜਿੱਥੇ ਉਹ ਕੰਮ ਕਰ ਰਿਹਾ ਸੀ। ਕੌਂਸਲੇਟ ਜਨਰਲ ਨੇ ਕਿਹਾ ਕਿਭਾਰਤੀ ਵਿਦਿਆਰਥੀ ਵਿਵੇਕ ਸੈਣੀ ਦਾ ਕਤਲ ਸਭ ਤੋਂ ਭਿਆਨਕ ਹੈ। ਇਹ ਬਹੁਤ ਹੀ ਘਿਨਾਉਣੀ ਘਟਨਾ ਹੈ। ਅਸੀਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਅਮਰੀਕੀ ਪੁਲਿਸ ਅਧਿਕਾਰੀਆਂ ਨੇ ਬੇਘਰੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕਰ ਰਹੇ ਹਨ।’ ਇਸ ਵਿਚ ਕਿਹਾ ਗਿਆ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਕੌਂਸਲੇਟ ਅਧਿਕਾਰੀਆਂ ਨੇ ਸੈਣੀ ਦੇ ਪਰਿਵਾਰ ਨਾਲ ਸੰਪਰਕ ਵੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕੌਂਸਲੇਟ ਨੇ ਸੈਣੀ ਦੀ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ। ਭਾਰਤ ਦੇ ਹਰਿਆਣਾ ਦਾ ਰਹਿਣ ਵਾਲਾ 25 ਸਾਲਾ ਵਿਵੇਕ ਸੈਣੀ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਹਾਲ ਹੀ ਵਿੱਚ ਉਸਨੇ ਆਪਣੀ ਐਮਬੀਏ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ। ਉਹ ਜਾਰਜੀਆ ਵਿੱਚ ਇੱਕ ਸਟੋਰ ਵਿੱਚ ਪਾਰਟ-ਟਾਈਮ ਕਲਰਕ ਵਜੋਂ ਕੰਮ ਕਰ ਰਿਹਾ ਹੈ।