#CANADA

British Columbia ਦੇ ਗੁਰਦੁਆਰੇ ‘ਚ ਸ਼ਰਧਾਲੂਆਂ ਨੂੰ ਡਰਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ

ਓਟਵਾ, 30 ਜਨਵਰੀ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਗੁਰਦੁਆਰੇ ‘ਚ ਦੋ ਕਿਰਪਾਨਾਂ ਲਹਿਰਾ ਕੇ ਸ਼ਰਧਾਲੂਆਂ ਨੂੰ ਡਰਾਉਣ ਦੇ ਮਾਮਲੇ ਦੀ ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਪੈਂਟਿਕਟਨ ਸਿਟੀ ‘ਚ ਐਤਵਾਰ ਸ਼ਾਮ ਸਮੇਂ ਵਾਪਰੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਹਵਾਲੇ ਨਾਲ ਰਿਪੋਰਟ ‘ਚ ਕਿਹਾ ਗਿਆ ਹੈ ਕਿ 23 ਵਰ੍ਹਿਆਂ ਦਾ ਨੌਜਵਾਨ ਕਿਰਪਾਨਾਂ ਲਹਿਰਾ ਕੇ ਗੁਰਦੁਆਰੇ ‘ਚ ਆ ਰਹੇ ਲੋਕਾਂ ਨੂੰ ਡਰਾ ਰਿਹਾ ਸੀ। ਇਸ ਘਟਨਾ ‘ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਸੀ।