-ਲੱਗੀ ਖੂਬਸੂਰਤ ਮਹਿਫ਼ਲ ਵਿਚ ਮੰਗਲ ਹਠੂਰ ਨੇ ਆਪਣੇ ਗੀਤਾਂ ਨਾਲ ਬੰਨ੍ਹੇ ਰੰਗ
ਵਲੇਹੋ, 15 ਅਕਤੂਬਰ (ਕੁਲਦੀਪ ਚੁੰਬਰ/ਪੰਜਾਬ ਮੇਲ)- ਯੂ.ਐੱਸ.ਏ. ਦੇ ਕੈਲੀਫੋਰਨੀਆ ਬੇ ਏਰੀਏ ਵਿਚ ਮੰਗਲ ਹਠੂਰ ਦੀ ਬਹੁਤ ਹੀ ਖੂਬਸੂਰਤ ਮਹਿਫ਼ਲ ਲੱਗੀ। ਇਸ ਮੌਕੇ ਮੰਗਲ ਹਠੂਰ ਦੀ ”ਸੋਨੇ ਵਿੱਚ ਵੀ ਖੋਟ” ਕਿਤਾਬ ਰੂਬਰੂ ਕੀਤੀ ਗਈ। ਇਸ ਮੌਕੇ ਬਾਈ ਕੁਲਦੀਪ ਸਿੰਘ ਗਰੇਵਾਲ, ਪ੍ਰਦੀਪ ਸ਼ਰਮਾ, ਬਾਈ ਸੁਖਦੇਵ ਗਰੇਵਾਲ, ਅਸ਼ੋਕ ਕੁਮਾਰ, ਅਮਰਜੀਤ ਸਿੰਘ ਬੰਟੀ, ਸੁਰਿੰਦਰ ਸਿੰਘ ਗਰੇਵਾਲ, ਕੈਪਟਨ ਔਲਖ, ਸ਼ਸ਼ੀ ਪਾਲ, ਪਾਲੀ ਹੇਅਰ, ਹਰਜਿੰਦਰ ਧਾਮੀ, ਧਰਮਿੰਦਰ ਸੈਕਰਾਮੈਂਟੋ, ਵਿਜੇ ਵਿੱਜ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਹੋਰ ਕਲਾਕਾਰਾਂ ਨੇ ਵੀ ਆਪਣੇ ਗੀਤ ਪੇਸ਼ ਕੀਤੇ। ਅਖੀਰ ਵਿੱਚ ਮੰਗਲ ਹਠੂਰ ਨੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।
ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ 18ਵੀਂ ਕਿਤਾਬ ”ਸੋਨੇ ਵਿੱਚ ਵੀ ਖੋਟ” ਕੈਲੀਫੋਰਨੀਆ ਬੇ ਏਰੀਏ ਵਿਚ ਰੂਬਰੂ

