ਬਿਊਨਸ ਆਇਰਸ, 1 ਸਤੰਬਰ (ਪੰਜਾਬ ਮੇਲ)- ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਨੇ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 2022 ਵਿਚ ਆਲਮੀ ਚੈਂਪੀਅਨ ਬਣਨ ਵਾਲੀ ਟੀਮ ਦੇ ਮੈਂਬਰ ਰਹੇ 39 ਸਾਲਾ ਮੈਸੀ ਨੇ ਇੰਸਟਾਗ੍ਰਾਮ ‘ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਬਹੁਤ ਮੁਸ਼ਕਲ ਸੀ ਪਰ ਹੁਣ ਸਮਾਂ ਆ ਗਿਆ ਹੈ। ਉਸ ਨੇ ਅਰਜਨਟੀਨਾ ਲਈ ਸਭ ਤੋਂ ਵੱਧ 125 ਗੋਲ ਕੀਤੇ ਹਨ। ਮੈਸੀ ਨੇ ਦੱਸਿਆ ਕਿ ਉਸ ਨੇ ਸੰਨਿਆਸ ਦਾ ਫ਼ੈਸਲਾ ਜੁਲਾਈ ਵਿਚ ਹੀ ਕਰ ਲਿਆ ਸੀ ਪਰ ਪਿਤਾ ਦੀ ਖਰਾਬ ਸਿਹਤ ਕਾਰਨ ਇਸ ਦਾ ਐਲਾਨ ਹੁਣ ਕੀਤਾ ਹੈ। ਉਹ ਅਮਰੀਕਾ ਵਿਚ ਇੰਟਰ ਮਿਆਮੀ ਕਲੱਬ ਲਈ ਖੇਡਣਾ ਜਾਰੀ ਰੱਖੇਗਾ।
ਅਰਜਨਟੀਨਾ ਦੇ ਮਹਾਨ ਫੁਟਬਾਲਰ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਂ ਸੁਨੇਹੇ ਵਿਚ ਕਿਹਾ, ”ਪਿਛਲੇ 20 ਸਾਲਾਂ ਦੌਰਾਨ ਮਿਲੇ ਅਥਾਹ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਮੈਦਾਨ ਦੇ ਅੰਦਰੋਂ ਤੁਹਾਡੀਆਂ ਆਵਾਜ਼ਾਂ ਨੂੰ ਬਹੁਤ ਮਿਸ ਕਰਾਂਗਾ। ਹੁਣ ਮੈਂ ਵੀ ਤੁਹਾਡੇ ਵਿਚੋਂ ਇੱਕ ਬਣ ਕੇ ਬਾਹਰੋਂ ਟੀਮ ਦਾ ਸਮਰਥਨ ਕਰਾਂਗਾ।”
ਉਨ੍ਹਾਂ ਨੇ ਸਾਲ 2006 ਵਿਚ ਅਰਜਨਟੀਨਾ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇਹ ਸਫ਼ਰ ਉਤਰਾਅ-ਚੜ੍ਹਾਅ ਅਤੇ ਸੰਘਰਸ਼ ਨਾਲ ਭਰਿਆ ਰਿਹਾ, ਜਿਸ ਦੇ ਆਖ਼ਰੀ ਪੜਾਅ ਵਿਚ ਉਨ੍ਹਾਂ ਨੇ ਸਾਲ 2022 ਦਾ ਇਤਿਹਾਸਕ ਫੀਫਾ ਵਿਸ਼ਵ ਕੱਪ ਅਤੇ ਦੋ ਕੋਪਾ ਅਮਰੀਕਾ ਖ਼ਿਤਾਬ ਦੇਸ਼ ਦੀ ਝੋਲੀ ਪਾਏ।
ਭਾਵੇਂ ਮੈਸੀ ਨੇ ਅਰਜਨਟੀਨਾ ਦੀ ਜਰਸੀ ਪਾ ਕੇ ਦੇਸ਼ ਲਈ ਖੇਡਣ ਦਾ ਸਫਰ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ ਪਰ ਉਹ ਕਲੱਬ ਪੱਧਰ ਉੱਤੇ ਅਮਰੀਕੀ ਕਲੱਬ ਇੰਟਰ ਮਿਆਮੀ ਵੱਲੋਂ ਆਪਣੀ ਖੇਡ ਜਾਰੀ ਰੱਖਣਗੇ। ਹਾਲ ਹੀ ਵਿੱਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਮੈਚ ਵਿਚ ਚਾਰ ਗੋਲ ਵੀ ਦਾਗੇ।
ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨਲ ਮੈਸੀ ਵੱਲੋਂ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ

