#AMERICA

ਭਾਰਤੀ  ਸਮੇਤ 25 ਅਮਰੀਕੀ ਨਾਗਰਿਕਾਂ ਨੂੰ ਨਾਗਰਿਕਤਾ ਖੁਸਣ ਦੀ ਖੌਫ

ਸੈਕਰਾਮੈਂਟੋ, ਕੈਲੀਫੋਰਨੀਆ, 8 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤ ਦੇ ਨਰਿੰਦਰ ਸਿੰਘ (65) ਉਨਾਂ 25 ਅਮਰੀਕੀ ਨਾਗਰਿਕਾਂ ਵਿੱਚੋਂ ਇੱਕ ਹਨ ਜਿਨਾਂ ਨੂੰ ਅਮਰੀਕੀ ਨਿਆਂ ਵਿਭਾਗ ਨੇ ਵਿਭਾਗ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੇ ਸਭ ਤੋਂ ਵੱਡੇ ਤਾਲਮੇਲ ਵਾਲੇ ਯਤਨ ਵਜੋਂ ਨਾਗਰਿਕਤਾ ਖੁਸਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ|  ਨਿਆਂ ਵਿਭਾਗ ਨੇ ਐਲਾਨ ਕੀਤਾ ਕਿ 20 ਜੁਲਾਈ ਤੋਂ 3 ਅਗਸਤ ਦੇ ਵਿਚਕਾਰ ਦਾਇਰ ਕੀਤੇ ਗਏ ਮਾਮਲਿਆਂ ਵਿੱਚ ਭਾਰਤ, ਪਾਕਿਸਤਾਨ, ਮੈਕਸੀਕੋ, ਨਾਈਜੀਰੀਆ, ਕੋਲੰਬੀਆ, ਘਾਨਾ, ਲਾਇਬੇਰੀਆ, ਜੌਰਡਨ, ਤਾਈਵਾਨ, ਕੈਮਰੂਨ, ਅਲ ਸਲਵਾਡੋਰ, ਹੈਤੀ, ਪੇਰੂ, ਜਮੈਕਾ, ਕਿਊਬਾ, ਮੋਲਡੋਵਾ ਅਤੇ ਸਵੀਡਨ ਮੂਲ ਦੇ ਵਿਅਕਤੀ ਸ਼ਾਮਲ ਹਨ| ਵਿਭਾਗ ਦਾ ਦੋਸ਼ ਹੈ ਕਿ ਇਨਾਂ ਨੇ ਧੋਖਾਧੜੀ ਜਾਂ ਗਲਤ ਪੇਸ਼ਕਾਰੀ ਰਾਹੀਂ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ| ਸ਼ਿਕਾਇਤਾਂ ਵਿੱਚ ਝੂਠੀ ਪਛਾਣ, ਇਮੀਗ੍ਰੇਸ਼ਨ ਧੋਖਾਧੜੀ, ਹਿੰਸਕ ਅਪਰਾਧ ਅਤੇ ਬਾਲ ਜਿਨਸੀ ਸ਼ੋਸ਼ਣ ਦੇ ਦੋਸ਼ ਸ਼ਾਮਲ ਹਨ|