#NEW ZEALAND

ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ‘ਚ 5.8 ਤੀਬਰਤਾ ਦੇ ਭੂਚਾਲ ਦੇ ਝਟਕੇ

-ਯੂਰਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (ਈ.ਐੱਮ.ਐੱਸ.ਸੀ.) ਦੀ ਰਿਪੋਰਟ
ਬਰਲਿਨ, 25 ਜੁਲਾਈ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਖੇਤਰ ਵਿਚ ਸ਼ਨਿੱਚਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 5.8 ਮਾਪੀ ਗਈ। ਯੂਰਪੀਅਨ-ਮੈਡੀਟੇਰੀਅਨ ਸਿਸਮੋਲੋਜੀਕਲ ਸੈਂਟਰ (ਈ.ਐੱਮ.ਐੱਸ.ਸੀ.) ਅਨੁਸਾਰ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ (6.21 ਮੀਲ) ਹੇਠਾਂ ਸੀ।
ਫਿਲਹਾਲ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ।