ਲੱਖਾਂ ਕੇਸ ਸੁਣਵਾਈ ਦੀ ਉਡੀਕ ‘ਚ
ਵਾਸ਼ਿੰਗਟਨ, 20 ਮਈ (ਪੰਜਾਬ ਮੇਲ)- ਅਮਰੀਕਾ ਦੀਆਂ ਇਮੀਗ੍ਰੇਸ਼ਨ ਕੋਰਟਾਂ ਵਿਚ ਕੇਸਾਂ ਦਾ ਬੈਕਲਾਗ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਲੱਖਾਂ ਕੇਸ ਸੁਣਵਾਈ ਦੀ ਉਡੀਕ ਵਿੱਚ ਹਨ ਅਤੇ ਕਈ ਲੋਕਾਂ ਨੂੰ ਸਾਲਾਂ ਬਾਅਦ ਦੀਆਂ ਤਰੀਖਾਂ ਮਿਲ ਰਹੀਆਂ ਹਨ। American Immigration Lawyers Association (AILA) ਸਮੇਤ ਕਈ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਰਟ ਪ੍ਰਣਾਲੀ ‘ਤੇ ਬਹੁਤ ਵੱਡਾ ਦਬਾਅ ਹੈ।
ਕਈ ਇਮੀਗ੍ਰੈਂਟਸ ਨੂੰ ਗਲਤ ਨੋਟਿਸ, ਅਚਾਨਕ ਸੁਣਵਾਈਆਂ ਅਤੇ ਤਰੀਖਾਂ ‘ਚ ਤਬਦੀਲੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਵਕੀਲਾਂ ਦਾ ਕਹਿਣਾ ਹੈ ਕਿ ਕਈ ਪਰਿਵਾਰ ਅਨਿਸ਼ਚਿਤਤਾ ਵਿਚ ਜੀਅ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਕੇਸ ਦਾ ਫੈਸਲਾ ਕਦੋਂ ਆਏਗਾ।
ਅਸਾਇਲਮ ਮੰਗਣ ਵਾਲਿਆਂ ਲਈ ਵੀ ਹਾਲਾਤ ਮੁਸ਼ਕਿਲ ਹੋ ਰਹੇ ਹਨ। ਮਾਹਿਰਾਂ ਮੁਤਾਬਕ ਕੇਸਾਂ ਦੀ ਲੰਮੀ ਉਡੀਕ ਕਾਰਨ ਕਈ ਲੋਕ ਵਰਕ ਪਰਮਿਟ ਅਤੇ ਹੋਰ ਸਹੂਲਤਾਂ ਲਈ ਵੀ ਤਰਸ ਰਹੇ ਹਨ।
ਅਮਰੀਕਾ ਦੀਆਂ ਇਮੀਗ੍ਰੇਸ਼ਨ ਕੋਰਟਾਂ ‘ਚ ਕੇਸਾਂ ਦਾ ਬੈਕਲਾਗ ਵਧਿਆ!

