-ਨਿਆਗਰਾ ਫਾਲਜ਼ ‘ਤੇ ਹੋਵੇਗਾ ਅੰਤਿਮ ਪੜਾਅ
ਵੈਨਕੂਵਰ, 14 ਅਪ੍ਰੈਲ (ਪੰਜਾਬ ਮੇਲ)- ਫੀਫਾ ਵੱਲੋਂ 2026 ਵਰਲਡ ਕੱਪ ਦੇ ਜਸ਼ਨ ਮਨਾਉਣ ਲਈ ਕੈਨੇਡਾ ਭਰ ਵਿਚ ਇੱਕ ਵੱਡੇ ਪੱਧਰ ਦਾ ਦੇਸ਼-ਵਿਆਪੀ ਟੂਰ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਅੰਤਿਮ ਪੜਾਅ ਜੁਲਾਈ ਮਹੀਨੇ ‘ਚ ਨਿਆਗਰਾ ਫਾਲਜ਼ ‘ਤੇ ਹੋਵੇਗਾ।
ਇਸ ਟੂਰ ਦੌਰਾਨ ਕੈਨੇਡਾ ਦੀਆਂ 34 ਕਮਿਊਨਿਟੀਆਂ ਵਿਚ ਖ਼ਾਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਫੁਟਬਾਲ ਪ੍ਰੇਮੀਆਂ ਵਿਚ ਵਰਲਡ ਕੱਪ ਲਈ ਉਤਸ਼ਾਹ ਪੈਦਾ ਕੀਤਾ ਜਾਵੇਗਾ। ਇਹ ਟੂਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਨੂੰ ਕਵਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਵਰਲਡ ਕੱਪ ਨਾਲ ਜੋੜਨਾ ਅਤੇ ਖੇਡਾਂ ਪ੍ਰਤੀ ਰੁਚੀ ਨੂੰ ਵਧਾਉਣਾ ਹੈ। ਟੂਰ ਦੌਰਾਨ ਵੱਖ-ਵੱਖ ਸੱਭਿਆਚਾਰਕ ਅਤੇ ਖੇਡ ਸਮਾਰੋਹ ਵੀ ਕਰਵਾਏ ਜਾਣਗੇ, ਜਿਸ ਨਾਲ ਹਰ ਉਮਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ 2026 ਦਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਟੂਰ ਨੂੰ ਖਾਸ ਮਹੱਤਤਾ ਦਿੱਤੀ ਜਾ ਰਹੀ ਹੈ।
ਫੀਫਾ ਵਰਲਡ ਕੱਪ 2026 ਦੇ ਜਸ਼ਨ ਲਈ ਕੈਨੇਡਾ ਭਰ ‘ਚ ਦੇਸ਼-ਵਿਆਪੀ ਟੂਰ ਦਾ ਐਲਾਨ
