#AMERICA

ਅਮਰੀਕਾ ‘ਚ ਗੁਜਰਾਤੀ-ਭਾਰਤੀ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ

ਨਿਊਯਾਰਕ, 25 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਆਇਓਵਾ ਰਾਜ ਵਿਚ ਇੱਕ 24 ਸਾਲਾ ਗੁਜਰਾਤੀ-ਭਾਰਤੀ ਵਿਅਕਤੀ ਨੂੰ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰੀ ਲਿਬਰਟੀ ਦੇ ਰਹਿਣ ਵਾਲੇ ਹੇਤ ਪਟੇਲ ਨੂੰ 23 ਜੂਨ ਨੂੰ ਇੱਕ 15 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਮਾਮਲੇ ਵਿਚ ਮੁਲਜ਼ਮ ‘ਤੇ ਕਲਾਸ ਸੀ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।
ਦੋਸ਼ੀ ਹੇਤ ਪਟੇਲ ਅਤੇ ਉਸ ਦੇ ਜੇਲ੍ਹ ਰਿਕਾਰਡ ਅਨੁਸਾਰ ਫਿਲਹਾਲ ਉਸ ‘ਤੇ ਕੋਈ ਜ਼ਮਾਨਤ ਨਹੀਂ ਲਗਾਈ ਗਈ ਹੈ। ਪੁਲਿਸ ਰਿਪੋਰਟ ਅਨੁਸਾਰ ਹੇਤ ਪਟੇਲ ਨੇ ਅਗਸਤ 2023 ਅਤੇ ਅਪ੍ਰੈਲ 2024 ਵਿਚਕਾਰ ਪੀੜਤਾ ਨਾਲ ਘਰ ਵਿਚ ਕਥਿਤ ਹਰਕਤ ਕੀਤੀ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਹੇਤ ਪਟੇਲ ਦੇ ਘਰ ‘ਤੇ ਹੋਇਆ ਸੀ ਜਾਂ ਪੀੜਤਾ ਦੇ ਘਰ। ਇਸ ਤੋਂ ਇਲਾਵਾ ਹੇਤ ਪਟੇਲ ਸੰਯੁਕਤ ਰਾਜ ਅਮਰੀਕਾ ਵਿਚ ਕਿਸ ਸਥਿਤੀ ਵਿਚ ਰਹਿ ਰਿਹਾ ਹੈ, ਇਸ ਬਾਰੇ ਕੋਈ ਵੇਰਵਾ ਨਹੀਂ ਮਿਲ ਸਕਿਆ।
ਇਸ ਗੁਜਰਾਤੀ-ਭਾਰਤੀ ਨੌਜਵਾਨ ਵਿਰੁੱਧ ਲੱਗੇ ਦੋਸ਼ ਜੇਕਰ ਅਦਾਲਤ ਵਿਚ ਸਾਬਤ ਹੁੰਦੇ ਹਨ, ਤਾਂ ਉਸ ਨੂੰ ਵੱਧ ਤੋਂ ਵੱਧ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਹੇਤ ਪਟੇਲ ਨੇ ਅਗਸਤ 2023 ਵਿਚ ਪੀੜਤ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸਦਾ ਮਤਲਬ ਇਹ ਵੀ ਹੈ ਕਿ ਉਹ ਲੰਬੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਕਿ ਕੀ ਉਹ ਪੀੜਤਾ ਨੂੰ ਪਹਿਲੇ ਤੋ ਜਾਣਦਾ ਸੀ ਜਾਂ ਨਹੀ, ਜੇਕਰ ਹੇਤ ਪਟੇਲ ਅਮਰੀਕੀ ਨਾਗਰਿਕ ਨਹੀਂ ਹੈ, ਤਾਂ ਉਸਨੂੰ ਇਸ ਅਪਰਾਧ ਲਈ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ, ਕਿਉਂਕਿ ਜਿਸ ਅਪਰਾਧ ਦੇ ਉਸ ‘ਤੇ ਦੋਸ਼ ਹੈ, ਉਹ ਇੱਕ ਗੰਭੀਰ ਅਪਰਾਧ ਹੈ ਅਤੇ ਇਹ ਦੇਸ਼ ਨਿਕਾਲਾ ਯੋਗ ਅਪਰਾਧਾਂ ਦੀ ਸ਼੍ਰੇਣੀ ਵਿਚ ਵੀ ਆਉਂਦਾ ਹੈ।