ਟੋਰਾਂਟੋ, 29 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਕੈਨੇਡਾ ਵਿਚ ਇੱਕ ਭਾਰਤੀ ਵਿਦਿਆਰਥਣ ਵਮਸ਼ਿਕਾ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਜਾਣ ਦੇ ਬਾਰੇ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਵਮਸ਼ਿਕਾ ਪੰਜਾਬ ਤੋਂ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਰੀਬੀ ਦੋਸਤ ਦਵਿੰਦਰ ਸਿੰਘ ਦੀ ਧੀ ਸੀ, ਜੋ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਢਾਈ ਸਾਲ ਪਹਿਲਾਂ ਡਿਪਲੋਮਾ ਕੋਰਸ ਕਰਨ ਲਈ ਕੈਨੇਡਾ ਦੇ ਓਟਾਵਾ ਚਲੀ ਗਈ ਸੀ। ਵਮਸ਼ਿਕਾ ਪੰਜਾਬ ਦੇ ਡੇਰਾਬੱਸੀ ਦੀ ਰਹਿਣ ਵਾਲੀ ਸੀ। ਹਾਲਾਂਕਿ ਇਸ ਮਹੀਨੇ ਦੀ 25 ਤਰੀਕ ਨੂੰ ਉਹ ਇੱਕ ਕਮਰਾ ਕਿਰਾਏ ‘ਤੇ ਲੈਣ ਲਈ ਬਾਹਰ ਗਈ ਸੀ। ਉਹ ਰਾਤ 9 ਵਜੇ ਦੇ ਕਰੀਬ 7 ਮੈਜੇਸਟਿਕ ਡਰਾਈਵ ਸਥਿਤ ਆਪਣੀ ਰਿਹਾਇਸ਼ ਤੋਂ ਨਿਕਲੀ ਸੀ। ਉਸਦਾ ਫ਼ੋਨ ਰਾਤ 11:40 ਵਜੇ ਦੇ ਕਰੀਬ ਬੰਦ ਹੋ ਗਿਆ। ਇਸ ਨਾਲ ਪਰਿਵਾਰਕ ਮੈਂਬਰ ਉਲਝਣ ਵਿਚ ਪੈ ਗਏ। ਉਸ ਦੇ ਦੋਸਤਾਂ ਨੇ ਜਾਣਕਾਰੀ ਲਈ ਸੰਪਰਕ ਕੀਤਾ। ਹਾਲਾਂਕਿ, ਇਸਦਾ ਕੋਈ ਫਾਇਦਾ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਨੇ ਭਾਰਤੀ ਹਾਈ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਹਾਈ ਕਮਿਸ਼ਨ ਨੇ ਵਮਸ਼ਿਕਾ ਦੀ ਮੌਤ ‘ਤੇ ਬਹੁਤ ਦੁੱਖ ਪ੍ਰਗਟ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮਾਮਲਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ।
4 ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਸ਼ੱਕੀ ਹਾਲਤ ‘ਚ ਕੈਨੇਡਾ ਦੇ ਬੀਚ ਤੋਂ ਮਿਲੀ ਲਾਸ਼
