ਵਾਸ਼ਿੰਗਟਨ, 27 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਹੈਦਰਾਬਾਦ ਵਿਚ ਇੱਕ ਮਾਰਗ ਦਾ ਨਾਮ ਉਨ੍ਹਾਂ ਦੇ ਨਾਮ ਉੱਤੇ ਰੱਖੇ ਜਾਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਸਨਮਾਨਿਤ ਕੀਤੇ ਗਏ ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ। ਤਿਲੰਗਾਨਾ ਸਰਕਾਰ ਨੇ ਹੈਦਰਾਬਾਦ ਵਿਚ ਅਮਰੀਕੀ ਵਣਜ ਦੂਤਾਵਾਸ ਨਾਲ ਲੱਗਦੀ ਇੱਕ ਸੜਕ ਦਾ ਨਾਮ ‘ਡੋਨਲਡ ਟਰੰਪ ਐਵੇਨਿਊ’ ਰੱਖਿਆ ਹੈ, ਜਿਸ ਤੋਂ ਬਾਅਦ ਟਰੰਪ ਨੇ ਸ਼ੁੱਕਰਵਾਰ ਨੂੰ ‘ਟਰੂਥ ਸੋਸ਼ਲ’ ਉੱਤੇ ਇੱਕ ਪੋਸਟ ਸਾਂਝੀ ਕਰਕੇ ਧੰਨਵਾਦ ਕੀਤਾ।
ਟਰੰਪ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਤਿਲੰਗਾਨਾ ਦੇ ਉਪ ਮੁੱਖ ਮੰਤਰੀ ਮੱਲੂ ਭੱਟੀ ਵਿਕਰਮਾਰਕ ਅਤੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਦੁਆਰਾ ਰਸਮੀ ਪੱਟਿਕਾ ਦਾ ਉਦਘਾਟਨ ਕੀਤੇ ਜਾਣ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ, ”ਭਾਰਤ ਦੇ ਹੈਦਰਾਬਾਦ ਵਿਚ ਨਵਾਂ ‘ਡੋਨਾਲਡ ਟਰੰਪ ਐਵੇਨਿਊ’। ਮੈਂ ਇਸ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਹਾਂ। ਧੰਨਵਾਦ।”
‘ਡੋਨਲਡ ਟਰੰਪ ਐਵੇਨਿਊ’ ਮਾਈਕ੍ਰੋਸਾਫਟ, ਗੂਗਲ ਅਤੇ ਐਮਾਜ਼ਾਨ ਸਮੇਤ ਅਮਰੀਕਾ ਦੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੇ ਦਫਤਰਾਂ ਦੇ ਨਜ਼ਦੀਕ ਹੈ। ਤਿਲੰਗਾਨਾ ਸਰਕਾਰ ਨੇ ਕਿਹਾ ਕਿ ਸੜਕ ਦਾ ਇਹ ਨਾਮ ਅਮਰੀਕਾ ਨੂੰ ਸਨਮਾਨ ਦੇਣ ਅਤੇ ਭਾਰਤ-ਅਮਰੀਕਾ ਸਬੰਧਾਂ ਵਿਚ ਹੈਦਰਾਬਾਦ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ਰੱਖਿਆ ਗਿਆ ਹੈ।
ਹੈਦਰਾਬਾਦ ‘ਚ ਡੋਨਲਡ ਟਰੰਪ ਦੇ ਨਾਮ ‘ਤੇ ਰੱਖਿਆ ਗਿਆ ਮਾਰਗ ਦਾ ਨਾਮ

