ਸੈਕਰਾਮੈਂਟੋ, ਕੈਲੀਫੋਰਨੀਆ, 4 ਜੂਨ – ( ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਯੂ ਐਸ ਆਰਮੀ ਕੋਰ ਆਫ਼ ਇੰਜੀਨੀਅਰਜ਼ (ਯੂ ਐਸ ਏ ਸੀ ਈ) ਨੇ ਆਪਣੇ ਸਿੰਲਾਕੂ ਰਿਕਵਰੀ ਫੀਲਡ ਦਫ਼ਤਰ ਦੇ ਮੁੱਖੀ ਵਜੋਂ ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਨੂੰ ਨਿਯੁਕਤ ਕੀਤਾ ਹੈ। ਸਿਮਰਤਪਾਲ ਸਿੰਘ ਇਸ ਸਮੇਂ ਯੂ ਐਸ ਏ ਸੀ ਈ ਦੇ ਜਾਪਾਨ ਜ਼ਿਲੇ ਦੇ ਡਿਪਟੀ ਕਮਾਂਡਰ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਕਰੀਅਰ ਦੇ ਸ਼ੁਰੂ ਵਿੱਚ, ਉਸ ਨੇ 249ਵੀਂ ਇੰਜੀਨੀਅਰ ਬਟਾਲੀਅਨ ਵਿੱਚ ਸੇਵਾ ਨਿਭਾਈ। ਆਪਣੀ ਨਿਯੁਕਤੀ ਉਪਰੰਤ ਉਸ ਨੇ ਕਿਹਾ ” ਇਸ ਰਿਕਵਰੀ ਮਿਸ਼ਨ ਵਿੱਚ ਸ਼ਾਮਲ ਹੋਣਾ ਇੱਕ ਸਨਮਾਨ ਦੀ ਗੱਲ ਹੈ । ਸਾਡੀ ਟੀਮ ਕੁੱਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਪ੍ਰਤੀ ਵਚਨਬੱਧ ਹੈ। ” ਉਹ ਕਮਾਂਡਰ ਲੈਫਟੀਨੈਂਟ ਕਰਨਲ ਐਡਰੀਅਨ ਬਿਗਰਸਟਾਫ ਦੀ ਜਗਾ ਲੈਣਗੇ।
ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਰਿਕਵਰੀ ਫੀਲਡ ਦਫਤਰ ਦੇ ਮੁੱਖੀ ਨਿਯੁਕਤ

