ਐਡਮਿੰਟਨ, 9 ਸਤੰਬਰ (ਬਲਵਿੰਦਰ ਬਾਲਮ/ਪੰਜਾਬ ਮੇਲ)- ਐਡਮਿੰਟਨ ਸ਼ਹਿਰ ‘ਚ ਬੀਤੇ ਦਿਨੀਂ ਪੰਜਾਬ ਯੂਨਾਈਟਿਡ ਕਲਚਰ ਕਲੱਬ ਵੱਲੋਂ ਵਾਲੀਬਾਲ ਸ਼ੂਟਿੰਗ ਸਮੈਸ਼ਿੰਗ ਮੇਲਾ ਪੰਜਾਬਣਾਂ ਦਾ, ਮੈਡੋਜ ਰੈਕ ਸੈਂਟਰ 17 ਸਟਰੀਟ ਬਾਹਰ ਗਰਾਊਂਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ।
ਇਸ ਮੇਲੇ ਵਿਚ ਸੀਪ ਟੂਰਨਾਮੈਂਟ, ਰੱਸਾਕਸ਼ੀ, ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜ਼ੀਕਲ ਚੇਅਰਜ਼, ਪੰਜਾਬੀ ਮੁਟਿਆਰਾਂ ਮੁਕਾਬਲੇ, ਪਹਿਰਾਵਾ ਮੁਕਾਬਲੇ ਵੀ ਕਰਵਾਏ ਗਏ। ਇਸ ਮੇਲੇ ਵਿਚ ਮੁਫਤ ਪ੍ਰਵੇਸ਼ ਅਤੇ ਮੁਫਤ ਭੋਜਨ ਪਦਾਰਥਾਂ ਦੀ ਵਧੀਆ ਵਿਵਸਥਾ ਸੀ। ਦੌੜਾਂ ਤੇ ਹੋਰ ਖੇਡ ਕਿਰਿਆਵਾਂ ਵਿਚ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਜੇਤੂ ਰਹਿਣ ਵਾਲੇ ਸੁਖਬੀਰ, ਹਰਪ੍ਰੀਤ, ਗੁਰਵੀਰ ਅਤੇ ਨਰਿੰਦਰ ਕੌਰ, ਸਵਰਨਜੀਤ ਕੌਰ, ਸੁਰਿੰਦਰ ਕੌਰ ਅਤੇ ਡੇਵਿਡ ਸਿੱਧੂ, ਪ੍ਰਭ ਸਿਮਰਨ, ਤੇਜਿੰਦਰ ਸਿੰਘ ਅਤੇ ਹਰਵਿੰਦਰ ਰਾਣਾ, ਪ੍ਰੇਮ ਫੌਜੀ ਅਤੇ ਤਜਿੰਦਰ ਸਿੰਘ, ਗੁਰਦੀਪ, ਚਰਨਜੀਤ ਅਤੇ ਸ਼ੁਭਪ੍ਰੀਤ, ਅਵਨੀਤ, ਗੁਰਨੂਰ ਤੇ ਅਮਰੀਤ ਮਨਵੀਰ ਐਸ਼ਮਨ ਅਤੇ ਸ਼ਾਬੀ ਜੋਤ, ਮੰਨਣ ਕਰਨਵੀਰ ਅਤੇ ਅਨਮੋਲ ਰਣਵੀਰ, ਨਵਰਾਜ ਤੇ ਰਮਨਦੀਪ, ਜਸਪ੍ਰੀਤ, ਰਾਜਵਿੰਦਰ ਅਤੇ ਦਰਸ਼ਨ ਸਿੰਘ ਢਿੱਲੋਂ, ਕਾਲੀ ਸੰਧੂ, ਸੁਰਿੰਦਰ, ਅਠਵਾਲ ਅਤੇ ਸੰਜੀਵ ਧੋਗੜੀ, ਸੁਖਬੀਰ ਸਿੰਘ ਅਤੇ ਸਬਰ ਬੀਰ, ਨਵਰੀਤ, ਉਦੇ ਸਿੰਘ ਸ਼ੀਨਾ ਅਤੇ ਕਬੀਰ ਅਵਰਾਜ, ਗੁਣਤਾਸ ਅਤੇ ਇਕਾਂਤ, ਯੋਧ ਸ਼ਾਹਬਤ ਅਤੇ ਸਮਰਪ੍ਰੀਤ, ਸਹਿਜ ਪ੍ਰੀਤ, ਰਣਵੀਰ ਸਿੰਘ ਰਹੇ। ਤਾਸ਼ ਮੁਕਾਬਲੇ ਵਿਚ ਪਹਿਲਾ ਸਥਾਨ ਕੁਲਵਿੰਦਰ ਸਿੱਧੂ ਤੇ ਚਰਨਾ ਵਾਇਰਿੰਗ, ਦੂਸਰਾ ਸਥਾਨ ਲਾਡੀ ਸੂਰਮਾ ਤੇ ਪ੍ਰੇਮ ਬਾਵਾ, ਤੀਸਰਾ ਸਥਾਨ ਸਰਬਜੀਤ ਗਰੇਵਾਲ ਅਤੇ ਅਵਤਾਰ ਰਾਏ ਨੇ ਹਾਸਿਲ ਕੀਤਾ।
‘ਮੇਲਾ ਮੁਟਿਆਰਾਂ ਦਾ’ ਵਿਚ ਮਨੋਰੰਜਕ ਤੇ ਬਾਜ਼ਾਰ ਕਿਰਿਆਵਾਂ ਵਿਚ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਨੇ ਪੁਰਾਣੀਆਂ ਤੇ ਨਵੀਆਂ ਬੋਲੀਆਂ ਪਾ ਕੇ ਗਿੱਧੇ ਅਤੇ ਸੱਭਿਆਚਾਰ ਰਾਹੀਂ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਚੱਜਾ ਉਪਰਾਲਾ ਕੀਤਾ। ਜੇਤੂ ਖਿਡਾਰੀਆਂ ਤੇ ਉਦਮੀਆਂ ਨੂੰ ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਦਿਨ ਯਾਦਗਾਰੀ ਮੇਲਾ ਹੋ ਨਿਬੜਿਆ।
ਇਸ ਮੇਲੇ ਦੇ ਸੂਤਰਧਾਰ ਪ੍ਰਬੰਧਕ ਜੰਗ ਪਹਿਲਵਾਨ, ਚਰਨਜੀਤ ਸਿੰਘ ਤੇ ਗੁਰਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ ਗਿੱਲ, ਕਮਲਜੀਤ ਕੌਰ ਸੰਧੂ ਨੇ ਮੇਲੇ ਦੇ ਵਧੀਆ ਪ੍ਰਬੰਧ ਨੂੰ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ‘ਤੇ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਵਿਸ਼ੇਸ਼ ਤੌਰ ‘ਤੇ ਮਨਜੀਤ ਸਿੰਘ ਫੇਰੂਮਾਨ, ਨਰਿੰਦਰ ਸਿੰਘ ਲੁਬਾਣਾ, ਦਲਬੀਰ ਸਿੰਘ ਰਿਆੜ, ਪਾਰਸ ਮਹੀਨੀਆਂ, ਸੁਖਦੇਵ ਸਿੰਘ, ਤਜਿੰਦਰ ਪਾਲ ਸਿੰਘ ਰਿਆੜ, ਕਰਨੈਲ ਸਿੰਘ, ਸਤਨਾਮ ਸਿੰਘ, ਕਾਰਜ ਸਿੰਘ, ਅਜੀਤ ਸਿੰਘ ਖੰਗੂੜਾ, ਪੁਰਦਮਨ ਸਿੰਘ, ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੇ ਫਰਜ਼ ਕਮਲਜੀਤ ਸਿੰਘ ਨੇ ਨਿਭਾਏ।
ਰੌਣਕਾਂ ਭਰਪੂਰ ਰਿਹਾ ਐਡਮਿੰਟਨ ਦਾ ਮੇਲਾ ਪੰਜਾਬਣਾਂ ਦਾ

