#AMERICA

ਰੈਸਟੋਰੈਂਟ ਵਿਚੋਂ ਚੋਰੀ ਦੇ ਦੋਸ਼ਾਂ ਤਹਿਤ ਭਾਰਤੀ ਗ੍ਰਿਫਤਾਰ

ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟਿਟੂਸਵਿਲੇ, ਫਲੋਰਿਡਾ ‘ਚ ਇੱਕ ਬਰਗਰ ਕਿੰਗ ਆਊਟਲੈੱਟ ਦੇ ਸਾਬਕਾ ਭਾਰਤੀ ਮੈਨੇਜਰ ਨੂੰ ਚੋਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉਪਰ ਬਰਖਾਸਤਗੀ ਤੋਂ ਬਾਅਦ ਰੈਸਟੋਰੈਂਟ ਦੀ ਸੇਫ ਵਿਚੋਂ 3500 ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਸਟੋਰ ਮੈਨੇਜਰ ਵੱਲੋਂ ਨਕਦੀ ਗੁੰਮ ਹੋ ਜਾਣ ਦੀ ਸ਼ਿਕਾਇਤ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ। ਮੈਨੇਜਰ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਇਕ ਹੀ ਵਿਅਕਤੀ ਹੈ, ਜਿਸ ਨੂੰ ਸਕਿਉਰਿਟੀ ਕੋਡ ਦਾ ਪਤਾ ਸੀ। ਜਾਂਚਕਾਰਾਂ ਅਨੁਸਾਰ ਇਹ ਵਿਅਕਤੀ ਹੋਰ ਕੋਈ ਨਹੀਂ, ਬਲਕਿ ਸਾਬਕਾ ਮੈਨੇਜਰ ਕ੍ਰਿਸ ਕੁਮਾਰ ਹੀ ਸੀ, ਜਿਸ ਨੂੰ ਗੈਰ ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਡੁਪਲੀਕੇਟ ਚਾਬੀ ਜੋ ਉਸ ਨੇ ਆਪਣੀ ਨੌਕਰੀ ਦੌਰਾਨ ਹੀ ਬਣਾ ਲਈ ਸੀ, ਨਾਲ ਰੈਸਟੋਰੈਂਟ ਖੋਲ੍ਹਿਆ ‘ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।