ਇੰਗਲੈਂਡ, 15 ਜੂਨ (ਪੰਜਾਬ ਮੇਲ)- ਯੂਨਾਈਟਡ ਕਿੰਗਡਮ (ਯੂ.ਕੇ.) ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗਣ ਦੀ ਤਿਆਰੀ ਪੂਰੀ ਹੋ ਗਈ ਹੈ। ਇੱਥੋਂ ਦੀ ਸਰਕਾਰ ਜਲਦੀ ਹੀ ਸੋਸ਼ਲ ਮੀਡੀਆ ‘ਤੇ ਬੈਨ ਲਗਾਉਣ ਦਾ ਐਲਾਨ ਕਰਨ ਵਾਲੀ ਹੈ । ਜਾਣਕਾਰੀ ਮੁਤਾਬਕ, ਯੂ.ਕੇ. ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਆਸਟ੍ਰੇਲੀਆ ਦੀ ਤਰ੍ਹਾਂ ਟਿਕਟਾਕ, ਯੂ ਟਿਊਬ, ਇੰਸਟਾਗ੍ਰਾਮ, ਰੇਡਿਟ, ਫੇਸਬੁੱਕ, ਐਕਸ, ਥ੍ਰੇਡਸ, ਸਨੈਪਚੈਟ, ਟ੍ਰਵਿਚ ਅਤੇ ਕਿਕ ਆਦਿ ਨੂੰ ਨਹੀਂ ਚਲਾ ਸਕਣਗੇ। ਜ਼ਿਕਰਯੋਗ ਹੈ ਕਿ ਬੱਚੇ ਮਾਨਸਿਕ ਸਿਹਤ ਅਤੇ ਪੜਨ ਵਾਲੇ ਅਸਰ ਨੂੰ ਦੇਖਦੇ ਹੋਏ ਕਈ ਦੇਸ਼ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਵਲ ਵਧ ਰਹੇ ਹਨ ।
ਯੂ.ਕੇ. ਵਿਚ ਸਿਰਫ ਸੋਸ਼ਲ ਮੀਡੀਆ ਐਪਸ ਨੂੰ ਹੀ ਬੱਚਿਆ ਦੇ ਲਈ ਬੈਨ ਨਹੀਂ ਕੀਤਾ ਜਾ ਰਿਹਾ ਹੈ, ਜਦਕਿ ਗੇਮਿੰਗ ਐਪਸ ਆਦਿ ‘ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਫਿਲਹਾਲ ਗੇਮਿੰਗ ਐਪਸ ਨੂੰ ਬੈਨ ਕੀਤਾ ਜਾਵੇਗਾ, ਪਰ ਇਸ ਐਪਸ ਨੂੰ ਬੱਚਿਆ ਲਈ ਅਨਜਾਣ ਲੋਕਾਂ ਨਾਲ ਚੈਟਿੰਗ ਜਿਹੈ ਫੀਚਰਜ਼ ਹਟਾਏ ਜਾਣਗੇ। ਇਸ ਤਰ੍ਹਾਂ 18 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਲਈ ਰੋਮਾਂਟਿੰਕ ਅਤੇ ਸੈਕਸੂਅਲ ਚੈਟਬਾਟ ਦੀ ਐਕਸਿਸ ‘ਤੇ ਰੋਕ ਲੱਗੇਗੀ। ਇਸ ਦੇ ਲਈ ਸਰਕਾਰ ਮੌਜੂਦਾ ਕਾਨੂੰਨਾਂ ਦਾ ਸਹਾਰਾ ਲਵੇਗੀ ਅਤੇ ਜ਼ਰੂਰਤ ‘ਤੇ ਕਾਨੂੰਨ ਵੀ ਬਣਾਏ ਜਾ ਸਕਦੇ ਹਨ। ਇੱਥੇ ਪਹਿਲਾ ਹੀ ਆਨਲਾਇਨ ਦੁਨੀਆਂ ‘ਚ ਬੱਚਿਆਂ ਦੀ ਸੇਫਟੀ ਲਈ ਏਜ਼ ਵੇਰੀਫਿਕੇਸ਼ਨ ਸਿਸਟਮ ਲਾਗੂ ਹੈ, ਪਰ ਹੁਣ ਸੋਸ਼ਲ ਮੀਡੀਆ ਨੂੰ ਲੈ ਕੇ ਹੋਰ ਸਖਤੀ ਕੀਤੀ ਜਾ ਰਹੀ ਹੈ।
ਯੂ.ਕੇ. ਵੱਲੋਂ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਾਉਣ ਦੀ ਤਿਆਰੀ!

