ਯੂ.ਏ.ਈ., 16 ਜੁਲਾਈ (ਪੰਜਾਬ ਮੇਲ)- ਦੁਨੀਆਂ ਦੇ ਕਰੀਬ 20 ਫ਼ੀਸਦੀ ਸਮੁੰਦਰੀ ਤੇਲ ਵਪਾਰ ਦਾ ਮੁੱਖ ਰਸਤਾ ‘ਹੋਰਮੁਜ਼ ਸਟ੍ਰੇਟ’ ਹੈ, ਜਿਸ ‘ਤੇ ਈਰਾਨ ਦਾ ਮਹੱਤਵਪੂਰਨ ਰਣਨੀਤਕ ਪ੍ਰਭਾਵ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ-ਈਰਾਨ ਤਣਾਅ ਦੌਰਾਨ ਇਸ ਰਸਤੇ ‘ਤੇ ਪੈਦਾ ਹੋਈ ਬੇਭਰੋਸਗੀ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਇਕ ਬਦਲਵੀਂ ਸਮੁੰਦਰੀ ਵਿਵਸਥਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ।
ਇਸੇ ਰਣਨੀਤੀ ਤਹਿਤ ਯੂ.ਏ.ਈ. ਫੁਜੈਰਾ ਬੰਦਰਗਾਹ ਨੂੰ ਇਕ ਅਤਿ-ਆਧੁਨਿਕ ਮੈਗਾ ਲਾਜਿਸਟਿਕਸ ਅਤੇ ਕੰਟੇਨਰ ਹੱਬ ਵਜੋਂ ਵਿਕਸਿਤ ਕਰ ਰਿਹਾ ਹੈ। ਹਿੰਦ ਮਹਾਸਾਗਰ ਦੇ ਤੱਟ ‘ਤੇ ਸਥਿਤ ਹੋਣ ਕਾਰਨ ਇੱਥੇ ਪਹੁੰਚਣ ਲਈ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ‘ਚੋਂ ਨਹੀਂ ਲੰਘਣਾ ਪੈਂਦਾ, ਜਿਸ ਨਾਲ ਸੰਕਟ ਦੀ ਸਥਿਤੀ ‘ਚ ਵੀ ਵਪਾਰ ਅਤੇ ਊਰਜਾ ਦੀ ਸਪਲਾਈ ਜਾਰੀ ਰੱਖੀ ਜਾ ਸਕੇਗੀ। ਇਸ ਪ੍ਰਾਜੈਕਟ ਤਹਿਤ ਨਵੀਂ ਬਹੁ-ਮੰਤਵੀ ਬੰਦਰਗਾਹ, ਆਧੁਨਿਕ ਕੰਟੇਨਰ ਟਰਮੀਨਲ ਅਤੇ ਵਿਸ਼ਾਲ ਤੇਲ ਭੰਡਾਰਨ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।
ਯੂ.ਏ.ਈ. ਹੋਰਮੁਜ਼ ਦਾ ਨਵਾਂ ਬਦਲ ਕਰੇਗਾ ਵਿਕਸਿਤ

