#AMERICA

ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਦਾ ਇੰਜਣ ਹੋਇਆ ਫੇਲ੍ਹ!

-ਉਡਾਣ ‘ਚ ਸਵਾਰ ਸਨ 186 ਯਾਤਰੀ
ਵਾਸ਼ਿੰਗਟਨ, 7 ਸਤੰਬਰ (ਪੰਜਾਬ ਮੇਲ)- ਕੁਆਲਾਲੰਪੁਰ ਤੋਂ ਜੈੱਡਾ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਇੰਜਣ ‘ਚ ਆਈ ਤਕਨੀਕੀ ਖ਼ਰਾਬੀ ਕਾਰਨ ਚੇਨਈ ਵੱਲ ਮੋੜ ਦਿੱਤਾ ਗਿਆ, ਜਿਸ ਤੋਂ ਬਾਅਦ ਹਵਾਈ ਅੱਡੇ ‘ਤੇ ਐਮਰਜੈਂਸੀ ਐਲਾਨ ਦਿੱਤਾ ਗਿਆ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਐੱਮ.ਐੱਚ. 156 ਵਿਚ 186 ਲੋਕ ਸਵਾਰ ਸਨ ਤੇ ਜਹਾਜ਼ ਚੇਨਈ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਵਿਚ ਉਤਰ ਗਿਆ ਹੈ। ਜਹਾਜ਼ ਦੇ ਲੈਂਡ ਹੋਣ ਤੋਂ ਪਹਿਲਾਂ ਹਵਾਈ ਅੱਡੇ ‘ਤੇ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਸਨ।
ਅਧਿਕਾਰੀ ਮੁਤਾਬਕ ਜਹਾਜ਼ ਦੇ ”ਇੰਜਣ ਨੰਬਰ ਦੋ” ਨਾਲ ਸਬੰਧਤ ਇੱਕ ਤਕਨੀਕੀ ਖ਼ਰਾਬੀ ਸਾਹਮਣੇ ਆਈ ਸੀ। ਫਿਲਹਾਲ, ਹਵਾਬਾਜ਼ੀ ਕੰਪਨੀ ਅਤੇ ਸਬੰਧਤ ਤਕਨੀਕੀ ਟੀਮ ਵੱਲੋਂ ਇਸ ਸਮੱਸਿਆ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਬਾਵਜੂਦ ਹਵਾਈ ਅੱਡੇ ‘ਤੇ ਉਡਾਣਾਂ ਦਾ ਸੰਚਾਲਨ ਪੂਰੀ ਤਰ੍ਹਾਂ ਆਮ ਵਾਂਗ ਚੱਲ ਰਿਹਾ ਹੈ।