#AMERICA

ਮਮਦਾਨੀ ਵੱਲੋਂ ਸਿਟੀ ਕੌਂਸਲ ਦੁਆਰਾ ਪ੍ਰਸਤਾਵਿਤ ਤਨਖਾਹ ਵਾਧਾ ਰੱਦ

ਸੈਕਰਾਮੈਂਟੋ, ਕੈਲੀਫੋਰਨੀਆ, 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਐਲਾਨ ਕੀਤਾ ਹੈ ਕਿ ਉਹ ਨਿਊਯਾਰਕ ਸਿਟੀ ਕੌਂਸਲ ਦੁਆਰਾ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਤਨਖਾਹ ਵਾਧੇ ਪੈਕੇਜ  ਨੂੰ ਸਵੀਕਾਰ ਨਹੀਂ ਕਰਨਗੇ|  ਮਮਦਾਨੀ ਨੇ ਕਿਹਾ ਕਿ ਮੇਅਰ ਦੀ ਤਨਖਾਹ ਵਧਾਉਣਾ ਹੀ ਨਿਊਯਾਰਕ ਵਾਸੀਆਂ ਲਈ ਸਿਰਫ਼ ਇੱਕੋ ਇਕ ਤਰਜੀਹ ਨਹੀਂ ਹੈ|  ਉਨਾਂ ਕਿਹਾ ‘‘ਮੈਂ ਨਿਊਯਾਰਕ ਸਿਟੀ ਕੌਂਸਲ ਦਾ ਦਰਵਾਜ਼ਾ ਨਹੀਂ ਖੜਕਾਇਆ ਹੈ ਤੇ ਮੈਨੂੰ ਤਨਖਾਹ ਵਿਚ ਵਾਧਾ  ਨਹੀਂ ਚਾਹੀਦਾ | ਇਸ ਦੀ ਬਜਾਏ ਮਮਦਾਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ  ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਨਿਵਾਸੀਆਂ ਨੂੰ ਲਾਭ ਪਹੁੰਚਾਇਆ ਜਾਵੇ ਤੇ ਪੈਸਾ ਲੋਕਾਂ ਦੀਆਂ ਜੇਬਾਂ ਵਿੱਚ ਜਾਵੇ| ਕੌਂਸਲ ਦੁਆਰਾ ਪਾਸ ਕੀਤੇ ਗਏ ਬਿੱਲ ਅਨੁਸਾਰ ਆਪਣੇ ਮੈਂਬਰਾਂ ਦੀ ਤਨਖਾਹ ਵਿੱਚ 18% ਵਾਧਾ ਕੀਤਾ ਗਿਆ ਹੈ| ਜੇਕਰ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ 2016 ਤੋਂ ਬਾਅਦ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰਾਂ ਦੀ ਤਨਖਾਹ ਵਿੱਚ ਪਹਿਲੀ ਵਾਰ ਵਾਧਾ ਹੋਵੇਗਾ|