#AMERICA

ਫਲੋਰੀਡਾ ਜੇਲ੍ਹ ‘ਚ ਬੰਦ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਨਿਰਦੋਸ਼ ਹੋਣ ਦੀ ਪਟੀਸ਼ਨ ਦਾਇਰ

ਫਲੋਰੀਡਾ, 1 ਅਕਤੂਬਰ (ਪੰਜਾਬ ਮੇਲ)- 28 ਸਾਲਾ ਭਾਰਤੀ ਟਰੱਕ ਡਰਾਈਵਰ ਹਰਜਿੰਦਰ ਸਿੰਘ, ਜੋ ਕਿ ਅਮਰੀਕਾ ‘ਚ ਇਕ ਗ਼ਲਤ ਯੂ-ਟਰਨ ਲੈਣ ਕਾਰਨ ਫਲੋਰੀਡਾ ਦੀ ਜੇਲ੍ਹ ‘ਚ ਬੰਦ ਹੈ, ਨੇ ਸੋਮਵਾਰ ਨੂੰ ਅਦਾਲਤ ‘ਚ ਆਪਣੀ ਪਹਿਲੀ ਪੇਸ਼ੀ ਦੌਰਾਨ ਨਿਰਦੋਸ਼ ਹੋਣ ਦੀ ਪਟੀਸ਼ਨ ਦਾਇਰ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਉਸ ਨੇ ਫਲੋਰੀਡਾ ‘ਚ ਟਰੱਕ ਚਲਾਉਂਦੇ ਸਮੇਂ ਇਕ ਗ਼ਲਤ ਯੂ-ਟਰਨ ਲੈ ਲਿਆ, ਜਿਸ ਕਾਰਨ ਉਸ ਦੇ ਟਰੱਕ ‘ਚ ਪਿੱਛੋਂ ਆ ਰਹੀ ਇਕ ਕਾਰ ਦੀ ਭਿਆਨਕ ਟੱਕਰ ਹੋ ਗਈ ਤੇ ਕਾਰ ਸਵਾਰ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੂੰ ਫਲੋਰੀਡਾ ਦੀ ਸੇਂਟ ਲੁਸੀ ਕਾਉਂਟੀ ਜੇਲ੍ਹ ‘ਚ ਬੰਦ ਕੀਤਾ ਹੈ। ਇਸ ਹਾਦਸੇ ਮਗਰੋਂ ਟਰੰਪ ਪ੍ਰਸ਼ਾਸਨ ਨੇ ਅਮਰੀਕਾ ‘ਚ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਬਣਵਾਉਣ ਦੇ ਨਿਯਮਾਂ ਨੂੰ ਹੋਰ ਸਖ਼ਤ ਬਣਾ ਦਿੱਤਾ ਹੈ।