#Featured

ਦਸੰਬਰ 2026 ਦਾ ਫੈਮਿਲੀ ਵੀਜ਼ਾ ਬੁਲੇਟਿਨ—F4 ਸ਼੍ਰੇਣੀ ਵਿੱਚ ਵੱਡੀ ਤਰੱਕੀ

ਵਾਸ਼ਿੰਗਟਨ, 29 ਨਵੰਬਰ (ਪੰਜਾਬ ਮੇਲ)-  ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2026 ਦਾ ਨਵਾਂ ਫੈਮਿਲੀ Visa Bulletin ਜਾਰੀ ਕਰ ਦਿੱਤਾ ਹੈ। ਭਾਰਤ ਵਿੱਚ ਜਨਮੇ ਬਿਨੈਕਾਰਾਂ ਲਈ ਸਭ ਤੋਂ ਵੱਡੀ ਤਬਦੀਲੀ ਭੈਣਾਂ-ਭਰਾਵਾਂ ਵਾਲੀ F4 ਸ਼੍ਰੇਣੀ ਵਿੱਚ ਆਈ ਹੈ।
F1 ਸ਼੍ਰੇਣੀ, ਜੋ ਅਮਰੀਕੀ ਨਾਗਰਿਕਾਂ ਦੇ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਣਵਿਆਹੇ ਪੁੱਤਰਾਂ-ਧੀਆਂ ਲਈ ਹੈ, ਦੀ Final Action Date 22 ਜਨਵਰੀ 2021 ਹੈ। ਇਸ ਦੀ Date for Filing 1 ਫਰਵਰੀ 2021 ਹੈ। ਨਵੰਬਰ ਦੇ ਮੁਕਾਬਲੇ ਕੋਈ ਤਬਦੀਲੀ ਨਹੀਂ ਹੋਈ।
ਗ੍ਰੀਨ ਕਾਰਡ ਧਾਰਕਾਂ ਦੇ ਜੀਵਨ ਸਾਥੀਆਂ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਵਾਲੀ F2A ਸ਼੍ਰੇਣੀ ਦੀ Final Action Date 22 ਨਵੰਬਰ 2026 ਹੋ ਗਈ ਹੈ। ਨਵੰਬਰ ਵਿੱਚ ਇਹ 22 ਅਕਤੂਬਰ 2026 ਸੀ। ਇਸ ਤਰ੍ਹਾਂ F2A ਇੱਕ ਮਹੀਨਾ ਅੱਗੇ ਵਧੀ ਹੈ। ਇਸ ਦੀ Date for Filing Current ਹੈ।
F2B ਸ਼੍ਰੇਣੀ ਦੀ Final Action Date 22 ਅਗਸਤ 2020 ਅਤੇ Filing Date 1 ਸਤੰਬਰ 2020 ਹੈ। ਇਹ ਸ਼੍ਰੇਣੀ ਗ੍ਰੀਨ ਕਾਰਡ ਧਾਰਕਾਂ ਦੇ 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਣਵਿਆਹੇ ਬੱਚਿਆਂ ਲਈ ਹੈ। ਇਸ ਵਿੱਚ ਕੋਈ ਤਬਦੀਲੀ ਨਹੀਂ ਆਈ।
ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰਾਂ-ਧੀਆਂ ਵਾਲੀ F3 ਸ਼੍ਰੇਣੀ ਦੀ Final Action Date 22 ਅਕਤੂਬਰ 2015 ਅਤੇ Filing Date 1 ਨਵੰਬਰ 2015 ਹੈ। ਇਹ ਤਾਰੀਖਾਂ ਵੀ ਨਵੰਬਰ ਵਾਲੀਆਂ ਹੀ ਹਨ।
F4 ਸ਼੍ਰੇਣੀ ਦੀ Final Action Date 15 ਦਸੰਬਰ 2006 ਤੋਂ ਵਧ ਕੇ 15 ਫਰਵਰੀ 2007 ਹੋ ਗਈ ਹੈ। ਇਸ ਦੀ Filing Date 1 ਫਰਵਰੀ 2007 ਤੋਂ ਵਧ ਕੇ 15 ਅਗਸਤ 2007 ਹੋਈ ਹੈ। ਇਸ ਤਰ੍ਹਾਂ F4 ਦੀ Filing Date ਛੇ ਮਹੀਨੇ ਚੌਦਾਂ ਦਿਨ ਅੱਗੇ ਗਈ ਹੈ।
Priority Date ਦਾ Cut-off Date ਤੋਂ ਪਹਿਲਾਂ ਹੋਣਾ ਜ਼ਰੂਰੀ ਹੈ। Filing Date ਆਉਣ ਨਾਲ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ, ਪਰ ਵੀਜ਼ਾ Final Action Date ਆਉਣ ਤੋਂ ਬਾਅਦ ਹੀ ਜਾਰੀ ਹੋ ਸਕਦਾ ਹੈ। ਜਿਨ੍ਹਾਂ ਬੱਚਿਆਂ ਦੀ ਉਮਰ 21 ਸਾਲ ਦੇ ਨੇੜੇ ਹੈ, ਉਹ CSPA ਸੁਰੱਖਿਆ ਦੀ ਜਾਂਚ ਤੁਰੰਤ ਕਰਵਾਉਣ।