ਸਰੀ, 25 ਸਤੰਬਰ -(ਗੁਰਪ੍ਰੀਤ ਸਿੰਘ ਤਲਵੰਡੀ/ਪੰਜਾਬ ਮੇਲ)- ਅੰਤਰਰਾਸ਼ਟਰੀ ਪੱਧਰ ਦੇ ਵੇਟ ਲਿਫਟਿੰਗ ਖਿਡਾਰੀ, ਹਾਕੀ ਖਿਡਾਰੀ , ਕਬੱਡੀ ਪ੍ਰਮੋਟਰ ਅਤੇ ਹੋਰ ਖੇਡ ਪ੍ਰੇਮੀਆਂ ਦੀ ਵਿਸ਼ੇਸ਼ ਇਕੱਤਰਤਾ ਜਸਮੇਲ ਸਿੰਘ ਸਹੋਤਾ ਫਾਰਮ ਹਾਊਸ, ਟਰੰਕ ਰੋਡ ਡੈਲਟਾ ਵਿਖੇ ਹੋਈ, ਜਿੱਥੇ ਪੰਜਾਬ ਪੁਲਿਸ ਦੇ ਅੰਤਰ-ਰਾਸ਼ਟਰੀ ਪੱਧਰ ਦੇ ਖ਼ਿਡਾਰੀ ਵਰਿੰਦਰ ਪ੍ਰਤਾਪ ਸਿੰਘ ਹੋਰਾਂ ਨੇ ਉੱਘੇ ਖੇਡ ਪ੍ਰਮੋਟਰ ਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਅਤੇ ਅਕਾਲ ਚੈਨਲ ਦੇ ਖੇਡ ਪੇਸ਼ਕਾਰ ਅਜਾਇਬ ਸਿੰਘ ਗਰਚਾ ਯੂ ਕੇ ਦਾ ਭਰਵਾਂ ਸਨਮਾਨ ਕੀਤਾ ਅਤੇ ਇਨ੍ਹਾਂ ਦੀਆਂ ਖੇਡਾਂ ਪ੍ਰਤੀ ਦਿੱਤੀਆਂ ਸੇਵਾਵਾਂ ਦੀ ਸਲਾਘਾ ਕੀਤੀ। ਇਸ ਮੌਕੇ ਜਰਖੜ ਅਤੇ ਸ: ਗਰਚਾ ਨੇ ਪ੍ਰਵਾਸੀ ਪੰਜਾਬੀਆਂ ਵਲੋਂ ਖੇਡਾਂ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਰਕਲ ਸਟਾਈਲ ਕਬੱਡੀ ਨੂੰ ਉਲੰਪਿਕ ਖੇਡਾਂ ਵਿੱਚ ਮਾਨਤਾ ਮਿਲਣ ਤੇ ਜ਼ੋਰ ਦਿੱਤਾ । ਜਿਕਰਯੋਗ ਹੈ ਕਿ ਜਗਰੂਪ ਸਿੰਘ ਜਰਖੜ ਦੇ ਯਤਨਾਂ ਸਦਕਾ ਅੱਜ ਜਰਖੜ ਖੇਡਾਂ ਵਿਸ਼ਵ ਪੱਧਰ ਤੱਕ ਆਪਣੀ ਵਿਲੱਖਣ ਪਹਿਚਾਣ ਬਣਾਂ ਚੁੱਕੀਆਂ ਹਨ, ਏੱਥੇ ਹੀ ਬੱਸ ਨਹੀਂ ਜਰਖੜ ਖੇਡ ਅਕਾਦਮੀ ਨੂੰ ਸਮੁੱਚੇ ਭਾਰਤ ਵਿੱਚ ਹੀ ਹਾਕੀ ਦਾ ਮੱਕਾ ਵਜੋਂ ਜਾਣਿਆਂ ਜਾਂਦਾ ਹੈ।
ਇਸ ਮੌਕੇ ਸਾਬਕਾ ਕੌਮੀ ਅਥਲੀਟ ਅਤੇ ਮੁੱਕੇਬਾਜ਼ ਜਰਨੈਲ ਸਿੰਘ ਸਹੋਤਾ ਸਰੀ, ਜੋਏ ਸਹੋਤਾ ਸਰੀ, ਕਬੱਡੀ ਪ੍ਰਮੋਟਰ ਅਜਾਇਬ ਸਿੰਘ ਚੱਠਾ ਢੰਡੋਵਾਲ ਟੋਰਾਂਟੋ , ਮੱਖਣ ਸਿੰਘ ਸੰਧੂ ਕੋਚ ਵੇਟਲਿਫਟਿੰਗ , ਪ੍ਰੋ ਜਗਜੀਤ ਸਿੰਘ ਸੰਧੂ ਸਿਆਟਲ, ਹਰਦੀਪ ਸਿੰਘ ਬੀਰਮਪੁਰ, ਸਰਬਜੀਤ ਸਿੰਘ ਕੈਲੇਫੋਰਨੀਆ, ਹਰਭਜਨ ਸੱਲ,ਰਾਜਿੰਦਰ ਮਾਹੀ, ਸਤਨਾਮ ਸਿੰਘ, ਰਵੀ ਬਾਹੜਾ, ਕੁਲਵਿੰਦਰ ਸਿੰਘ ਪਲਾਹੀ, ਜਰਨੈਲ ਸਿੰਘ, ਚਤਰਜੀਤ ਸਿੰਘ, ਦੇਵ ਸਾਂਡਰਾ, ਸਰੂਪ ਮਾਨ, ਸਨੀ ਸਹੋਤਾ ਬੜਾ ਪਿੰਡ, ਸੁਰਜੀਤ ਢਿੱਲੋਂ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਸਿੱਧੂ ਸਰੀ, ਸਕਿੰਦਰ ਬੋਇਆਲ ਸਪੁੱਤਰ ਅਰਜਨਾ ਐਵਾਰਡੀ ਤਾਰਾ ਸਿੰਘ ਵੇਟ ਲਿਫਟਰ, ਰਘਬੀਰ ਸਿੰਘ ਡਢਵਾਲ, ਗੋਗਾ ਪਹਿਲਵਾਨ, ਮਨਪ੍ਰੀਤ ਸਿੰਘ ਸੈਣੀ, ਇਸਤੋਂ ਇਲਾਵਾ ਓਲੰਪੀਅਨ ਸ਼ਰਨਜੀਤ ਕੌਰ, ਮਨਜੀਤ ਕੌਰ ਸਹੋਤਾ, ਸੰਤੋਸ਼ ਕੌਰ ਪਰਮਾਰ, ਸੁਖਵਿੰਦਰ ਕੌਰ ਸਹੋਤਾ, ਬਲਵਿੰਦਰ ਕੌਰ, ਜਗਜੀਤ ਕੌਰ ਸਹੋਤਾ, ਦਲਜੀਤ ਕੌਰ, ਕਿਰਨ ਕੌਰ ਸੰਧੂ, ਜਗਜੀਤ ਕੌਰ ਸੰਧੂ, ਪਰਮਿੰਦਰ ਕੌਰ ਹੇਅਰ, ਬਬਲੀ ਕੌਰ, ਜਸਵੀਰ ਕੌਰ ਬਾਹੜਾ, ਜਸਪਾਲ ਕੌਰ ਬਿਲਣ, ਖੁਸ਼ਵਿੰਦਰ ਕੌਰ ਸਲ, ਕਸ਼ਮੀਰ ਕੌਰ ਸਲ, ਜਸਵਿੰਦਰ ਕੌਰ ਰਾਣਾ , ਦਲਜੀਤ ਸਿੰਘ ਜਰਖੜ, ਗੁਰਦਿੱਤਾ ਸਿੰਘ ਆਦਿ ਹੋਰ ਅਨੇਕਾਂ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ ।
-੭੭੮੯੮੦੯੧੯੬

