#CANADA

ਕੈਨੇਡਾ ‘ਚ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਸਜ਼ਾ ਕੱਟ ਰਿਹਾ ਭਾਰਤੀ ਹੋ ਸਕਦੈ ਡਿਪੋਰਟ!

ਓਟਵਾ, 1 ਮਈ (ਪੰਜਾਬ ਮੇਲ)- ਕੈਨੇਡਾ ‘ਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ 18 ਮਹੀਨਿਆਂ ਦੀ ਕੈਦ ਕੱਟ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ। ਖ਼ਬਰ ਮੁਤਾਬਕ, 37 ਸਾਲਾ ਮਨੋਜ ਗੋਵਿੰਦਬਾਲੂਨਿਕਮ ਨੂੰ 2023 ਵਿਚ ਥੈਸਾਲੋਨ ਵਿਚ ਇੱਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਇਸ ਮਹੀਨੇ ਦੇ ਸ਼ੁਰੂ ਵਿਚ ਸਜ਼ਾ ਸੁਣਾਈ ਗਈ ਸੀ। ਜਸਟਿਸ ਮਾਈਕਲ ਵਾਰਪੀਓ ਨੇ 21 ਅਪ੍ਰੈਲ ਨੂੰ ਸੌਲਟ ਕੋਰਟਹਾਊਸ ਵਿਚ ਇਹ ਫ਼ੈਸਲਾ ਸੁਣਾਇਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 6 ਮਹੀਨੇ ਜਾਂ ਉਸ ਤੋਂ ਵੱਧ ਦੀ ਕੈਦ ਦੀ ਸਜ਼ਾ ਗੋਵਿੰਦਬਾਲੂਨਿਕਮ ਨੂੰ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਤਹਿਤ ਅਯੋਗ ਬਣਾ ਦੇਵੇਗੀ, ਜਿਸ ਕਾਰਨ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2023 ਵਿਚ ਥੈਸਾਲੋਨ ਵਿਚ ਗੋਵਿੰਦਬਾਲੂਨਿਕਮ ਨੇ ਨੌਂ ਸਾਲਾ ਬੱਚੇ ਨਾਲ ਗੱਲ ਕੀਤੀ, ਉਸ ਨੂੰ ਇੱਕ ਫਿਜੈਟ ਸਪਿੰਨਰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਆਪਣਾ ਬਿਜ਼ਨਸ ਕਾਰਡ ਦਿੱਤਾ। ਬਾਅਦ ਵਿਚ ਉਸ ਨੇ ਬੱਚੇ ਨੂੰ ਘਰ ਛੱਡਣ ਦੀ ਪੇਸ਼ਕਸ਼ ਵੀ ਕੀਤੀ।