#PUNJAB

ਕੇਂਦਰ ਨੇ ਦੇਹਰਾਦੂਨ ਤੋਂ ਅੰਮ੍ਰਿਤਸਰ, ਅਯੁੱਧਿਆ ਤੇ ਵਾਰਾਣਸੀ ਲਈ ਸਿੱਧੀ ਹਵਾਈ ਸੇਵਾ ਲਈ ਦਿੱਤੀ ਪ੍ਰਵਾਨਗੀ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਮੇਲ)- ਦੇਹਰਾਦੂਨ ਤੋਂ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਅਯੁੱਧਿਆ ਤੇ ਵਾਰਾਣਸੀ ਲਈ ਸਿੱਧੀ ਹਵਾਈ ਸੇਵਾ ਲਈ ਕੇਂਦਰੀ ਪ੍ਰਵਾਨਗੀ ਦਿੱਤੀ ਗਈ ਹੈ।
ਸਵੇਰੇ 9:40 ਵਜੇ ਜਹਾਜ਼ ਦੇਹਰਾਦੂਨ ਤੋਂ ਅਯੁੱਧਿਆ ਲਈ ਉਡਾਣ ਭਰੇਗਾ ਤੇ ਸਵੇਰੇ 11:30 ਵਜੇ ਅਯੁੱਧਿਆ ਪਹੁੰਚੇਗਾ। ਉਸੇ ਦਿਨ ਇਕ ਫਲਾਈਟ ਅਯੁੱਧਿਆ ਤੋਂ ਦੁਪਹਿਰ 12:15 ਵਜੇ ਉਡਾਣ ਭਰੇਗੀ ਤੇ 01:55 ਵਜੇ ਦੇਹਰਾਦੂਨ ਪਹੁੰਚੇਗੀ।
ਦੇਹਰਾਦੂਨ-ਅੰਮ੍ਰਿਤਸਰ ਹਵਾਈ ਸੇਵਾ ਦੀ ਉਡਾਣ ਅੰਮ੍ਰਿਤਸਰ ਤੋਂ ਦੁਪਹਿਰ 12 ਵਜੇ ਉਡਾਣ ਭਰੇਗੀ ਤੇ ਦੁਪਹਿਰ 1:10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਦੁਪਹਿਰ 1:35 ‘ਤੇ ਉਡਾਣ ਭਰੇਗੀ ਤੇ ਦੁਪਹਿਰ 2:45 ‘ਤੇ ਅੰਮ੍ਰਿਤਸਰ ਪਹੁੰਚੇਗੀ। ਪੰਤਨਗਰ ਦੇ ਰਸਤੇ ਵਾਰਾਣਸੀ ਲਈ ਹਵਾਈ ਸੇਵਾ ਵੀ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਯਾਤਰੀ ਜਹਾਜ਼ ਦੇਹਰਾਦੂਨ ਤੋਂ ਪੰਤਨਗਰ ਲਈ ਸਵੇਰੇ 9:50 ‘ਤੇ ਉਡਾਣ ਭਰੇਗਾ ਤੇ 10:35 ‘ਤੇ ਪੰਤਨਗਰ ਪਹੁੰਚੇਗਾ। ਇਸੇ ਤਰ੍ਹਾਂ ਇਕ ਫਲਾਈਟ ਪੰਤਨਗਰ ਤੋਂ ਵਾਰਾਣਸੀ ਲਈ ਸਵੇਰੇ 11:15 ਵਜੇ ਉਡਾਣ ਭਰੇਗੀ ਤੇ ਦੁਪਹਿਰ 1 ਵਜੇ ਵਾਰਾਣਸੀ ‘ਚ ਉਤਰੇਗੀ।
ਵਾਰਾਣਸੀ ਤੋਂ ਫਲਾਈਟ ਪੰਤਨਗਰ ਲਈ ਦੁਪਹਿਰ 1:40 ‘ਤੇ ਉਡਾਣ ਭਰੇਗੀ ਤੇ ਦੁਪਹਿਰ 3:25 ‘ਤੇ ਪੰਤਨਗਰ ਪਹੁੰਚੇਗੀ। ਇਹ ਫਲਾਈਟ ਪੰਤਨਗਰ ਤੋਂ ਦੁਪਹਿਰ 3:50 ‘ਤੇ ਉਡਾਣ ਭਰੇਗੀ ਤੇ ਸ਼ਾਮ 4:35 ‘ਤੇ ਦੇਹਰਾਦੂਨ ਪਹੁੰਚੇਗੀ।
ਜੇਕਰ ਅਸੀਂ ਦੇਹਰਾਦੂਨ ਤੋਂ ਅੰਮ੍ਰਿਤਸਰ, ਅਯੁੱਧਿਆ ਤੇ ਪੰਤਨਗਰ ਤੋਂ ਵਾਰਾਣਸੀ ਦੇ ਕਿਰਾਏ ਦੀ ਗੱਲ ਕਰੀਏ, ਤਾਂ ਇਕ ਪਾਸੇ ਦਾ ਕਿਰਾਇਆ 5 ਹਜ਼ਾਰ ਰੁਪਏ ਤੋਂ ਘੱਟ ਹੋਵੇਗਾ।