ਵੈਨਕੂਵਰ, 22 ਜੂਨ (ਪੰਜਾਬ ਮੇਲ)- ਓਨਟਾਰੀਓ ਦੀ ਪੀਲ ਪੁਲਿਸ ਨੇ ਭਾਰਤੀ ਮੂਲ ਦੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਬੈਂਕਾਂ ਦੇ ਏ.ਟੀ.ਐੱਮ. ‘ਚੋਂ ਪੈਸੇ ਕਢਾਉਣ ਆਏ ਬਜ਼ੁਰਗਾਂ ਤੋਂ ਨਗਦੀ ਖੋਹ ਕੇ ਭੱਜ ਜਾਂਦਾ ਸੀ। ਮੁਲਜ਼ਮ ਦੀ ਪਛਾਣ ਸੁਰੇਸ਼ ਕੁਮਾਰ ਰਾਜਾਪੂਰਤੀਨਮ (34) ਵਜੋਂ ਹੋਈ ਹੈ, ਜੋ ਅਕਸਰ ਬੈਂਕਾਂ ਦੇ ਏ.ਟੀ.ਐੱਮ. ਕੋਲ ਖੜ੍ਹਾ ਹੋ ਕੇ ਕਿਸੇ ਬਜ਼ੁਰਗ ਵੱਲੋਂ ਪੈਸੇ ਕਢਵਾਏ ਜਾਣ ਦੀ ਉਡੀਕ ਕਰਦਾ ਸੀ। ਜਦੋਂ ਕੋਈ ਬਜ਼ੁਰਗ ਪੈਸੇ ਕਢਵਾ ਕੇ ਗਿਣਨ ਲੱਗਦਾ, ਤਾਂ ਉਹ ਝਪਟ ਕੇ ਭੱਜ ਜਾਂਦਾ ਸੀ। ਬੀਤੇ ਮਹੀਨਿਆਂ ਵਿਚ ਉਸ ਨੇ ਕਈ ਬਜ਼ੁਰਗਾਂ ਨਾਲ ਅਜਿਹਾ ਕੀਤਾ।
ਸੀ.ਸੀ.ਟੀ.ਵੀ. ਕੈਮਰੇ ਦੀ ਅੱਖ ਤੋਂ ਬਚਣ ਲਈ ਉਹ ਮਾਸਕ ਪਹਿਨ ਕੇ ਰੱਖਦਾ ਸੀ। ਪੀਲ ਪੁਲਿਸ ਦੀ ਜੁਰਮ ਜਾਂਚ ਬਿਊਰੋ ਨੇ ਉਸ ਦੀ ਤਸਵੀਰ ਤਾਂ ਹਾਸਲ ਕਰ ਲਈ ਸੀ, ਪਰ ਪੱਕਾ ਪਤਾ ਨਾ ਹੋਣ ਕਰ ਕੇ ਉਸ ਨੂੰ ਫੜਨ ‘ਚ ਦੇਰ ਹੋਈ।
ਓਨਟਾਰੀਓ ਪੁਲਿਸ ਵੱਲੋਂ ਬਜ਼ੁਰਗਾਂ ਤੋਂ ਨਗਦੀ ਖੋਹਣ ਵਾਲਾ ਭਾਰਤੀ ਗ੍ਰਿਫ਼ਤਾਰ
