#CANADA

ਏਅਰ ਕੈਨੇਡਾ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਭਰਨ ਤੋਂ ਬਾਅਦ ਵਿਗੜੀ ਹਾਲਤ

-ਸਹਿ ਪਾਇਲਟ ਨੇ ਹੰਗਾਮੀ ਲੈਡਿੰਗ ਕੀਤੀ, ਉਡਾਣ ਦੇ 10-15 ਮਿਟਾਂ ਬਾਦ ਪਾਇਲਟ ਦੀ ਹਾਲਤ ਵਿਗੜੀ
ਵੈਨਕੂਵਰ, 25 ਜੂਨ (ਪੰਜਾਬ ਮੇਲ)- ਏਅਰ ਕੈਨੇਡਾ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਭਰਨ ਤੋਂ ਤੁਰੰਤ ਬਾਅਦ ਅਚਾਨਕ ਹਾਲਤ ਵਿਗੜ ਗਈ। ਇਸ ਦੌਰਾਨ ਫਸਟ ਅਫਸਰ (ਸਹਿ ਚਾਲਕ) ਨੇ ਜਹਾਜ਼ ਦਾ ਕੰਟਰੋਲ ਸੰਭਾਲ ਕੇ ਤੁਰੰਤ ਨੇੜਲੇ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ ਅਤੇ ਜਿਸ ਤੋਂ ਬਾਅਦ ਤੁਰੰਤ ਪਾਇਲਟ ਨੂੰ ਹਸਪਤਾਲ ਪਹੁੰਚਾਇਆ ਗਿਆ।
ਏਅਰ ਕੈਨੇਡਾ ਨੇ ਦੱਸਿਆ ਕਿ ਉਡਾਣ ਨੰਬਰ ਏਸੀ 7664 ਨੇ ਨਿਊਆਰਕ ਹਵਾਈ ਅੱਡੇ ਤੋਂ ਹੈਲੀਫੈਕਸ ਲਈ ਬੁੱਧਵਾਰ ਦੁਪਹਿਰੇ ਪੌਣੇ ਦੋ ਵਜੇ ਉਡਾਣ ਭਰੀ ਸੀ। ਜਹਾਜ਼ ‘ਚ 61 ਯਾਤਰੀ ਸਵਾਰ ਸਨ। ਉਡਾਣ ਭਰਨ ਦੇ ਕੁਝ ਮਿੰਟਾਂ ਬਾਦ ਪਾਇਲਟ ਦੀ ਹਾਲਤ ਵਿਗੜਣ ‘ਤੇ ਫਸਟ ਅਫਸਰ ਨੇ ਕੰਟੋਰਲ ਸੰਭਾਲਿਆ ਤੇ ਏ.ਟੀ.ਸੀ. ਨੂੰ ਹੰਗਾਮੀ ਉਤਾਰੇ ਬਾਰੇ ਦੱਸਿਆ। ਏ.ਟੀ.ਸੀ. ਵਲੋਂ ਉਸ ਨੂੰ ਬੋਸਟਨ ਹਵਾਈ ਅੱਡੇ ‘ਤੇ ਉਤਰਨ ਲਈ ਕਿਹਾ ਗਿਆ।
ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਤ ਹੋਏ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ‘ਤੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨਾ ਟਾਲੇ ਜਾ ਸਕਣ ਵਾਲੇ ਪੈਦਾ ਹੋਏ ਹਾਲਾਤ ਕਾਰਨ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ।