#OTHERS

ਇਜ਼ਰਾਈਲ ਦੇ ਰੱਖਿਆ ਮੰਤਰੀ ਵੱਲੋਂ ਲੈਬਨਾਨ ‘ਚ ਫ਼ੌਜੀ ਕਾਰਵਾਈ ਦੀ ਖੁੱਲ੍ਹ

ਯੇਰੂਸ਼ਲਮ, 22 ਜੂਨ (ਪੰਜਾਬ ਮੇਲ)- ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਉਨ੍ਹਾਂ ਦੇ ਜਵਾਨ ਲੈਬਨਾਨ ਵਿਚ ਖ਼ਤਰੇ ਨਾਲ ਨਜਿੱਠਣ ਲਈ ਬਿਨਾਂ ਕਿਸੇ ਰੋਕ ਤੋਂ ਕਾਰਵਾਈ ਕਰਨ ਲਈ ਆਜ਼ਾਦ ਹਨ। ਸ਼ੁੱਕਰਵਾਰ ਨੂੰ ਲਾਗੂ ਹੋਈ ਜੰਗਬੰਦੀ ਦੇ ਬਾਵਜੂਦ ਸ਼ਨਿੱਚਰਵਾਰ ਨੂੰ ਹੋਏ ਇਜ਼ਰਾਇਲੀ ਹਮਲਿਆਂ ਵਿਚ 20 ਲੋਕ ਮਾਰੇ ਗਏ ਹਨ। ਇਜ਼ਰਾਈਲ ਨੇ ਇਨ੍ਹਾਂ ਹਮਲਿਆਂ ਨੂੰ ਹਿਜ਼ਬੁੱਲਾ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦੱਸਿਆ ਹੈ। ਕਾਟਜ਼ ਮੁਤਾਬਕ ਇਜ਼ਰਾਇਲੀ ਫ਼ੌਜ ਲੈਬਨਾਨ ਵਿਚ 10 ਕਿਲੋਮੀਟਰ ਤੱਕ ਬਣਾਏ ਸੁਰੱਖਿਆ ਜ਼ੋਨ ਵਿਚ ਤਾਇਨਾਤ ਰਹੇਗੀ। ਦੂਜੇ ਪਾਸੇ ਇਰਾਨੀ ਅਧਿਕਾਰੀਆਂ ਅਨੁਸਾਰ ਅਮਰੀਕਾ ਨਾਲ ਸਵਿਟਜ਼ਰਲੈਂਡ ਵਿਚ ਚੱਲ ਰਹੀ ਅਮਨ ਵਾਰਤਾ ਵਿਚ ਲੈਬਨਾਨ ਮੁੱਖ ਕੇਂਦਰੀ ਨੁਕਤਾ ਹੈ।