#AMERICA

ਅਮਰੀਕੀ ਸਕੂਲ ‘ਚ ਚੱਲੀਆਂ ਗੋਲੀਆਂ: 4 ਬੱਚਿਆਂ ਅਤੇ ਅਧਿਆਪਕ ਸਣੇ 5 ਦੀ ਮੌਤ, ਹਮਲਾਵਰ ਵੀ ਢੇਰ

ਵਾਸ਼ਿੰਗਟਨ (ਓਰੇਗਨ), 16 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਓਰੇਗਨ ਰਾਜ ਦੇ ਬੈਂਡ ਸ਼ਹਿਰ ਵਿੱਚ ਸਥਿਤ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਵੀਰਵਾਰ ਦੁਪਹਿਰ ਨੂੰ ਵਾਪਰੀ ਗੋਲੀਬਾਰੀ ਦੀ ਇੱਕ ਦਰਦਨਾਕ ਘਟਨਾ ਵਿੱਚ 4 ਬੱਚਿਆਂ ਅਤੇ 1 ਅਧਿਆਪਕ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਹੋਰ ਬੱਚਾ ਅਤੇ ਇੱਕ ਅਧਿਆਪਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ 16 ਸਾਲ ਦੇ ਸ਼ੱਕੀ ਹਮਲਾਵਰ ਨੂੰ ਇਕ ਸਥਾਨਕ ਵਿਅਕਤੀ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।

ਸਥਾਨਕ ਨਾਗਰਿਕ ਨੇ ਹਮਲਾਵਰ ਨੂੰ ਬਣਾਇਆ ਨਿਸ਼ਾਨਾ

ਬੈਂਡ ਪੁਲਸ ਵਿਭਾਗ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਲਗਭਗ 1 ਵਜੇ ਵਾਪਰੀ। ਪੁਲਸ ਨੂੰ ਸਭ ਤੋਂ ਪਹਿਲਾਂ ਐਮਰਜੈਂਸੀ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਸਕੂਲ ਦੇ ਨੇੜੇ ਇੱਕ ਕਾਰ ‘ਤੇ ਗੋਲੀਆਂ ਚਲਾਈਆਂ ਹਨ, ਜਿਸ ਤੋਂ ਤੁਰੰਤ ਬਾਅਦ ਸਕੂਲ ਦੇ ਅੰਦਰ ਗੋਲੀਬਾਰੀ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ਪੁਲਸ ਚੀਫ਼ ਮਾਈਕ ਕਰਾਂਟਜ਼ ਨੇ ਦੱਸਿਆ ਕਿ ਇੱਕ ਸਥਾਨਕ ਨਾਗਰਿਕ ਨੇ ਹਿੰਮਤ ਦਿਖਾਉਂਦੇ ਹੋਏ ਸਕੂਲ ਦੇ ਅੰਦਰ ਸ਼ੱਕੀ ਹਮਲਾਵਰ ਦਾ ਪਿੱਛਾ ਕੀਤਾ ਅਤੇ ਉਸ ਨਾਲ ਭਿੜ ਗਿਆ। ਇਸੇ ਦੌਰਾਨ 16 ਸਾਲਾ ਹਮਲਾਵਰ ਦੀ ਮੌਤ ਹੋ ਗਈ।

ਮਾਨਸਾ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਤਿਕੋਣੀ ਵਿਖੇ ਧਰਨੇ ਵਾਲੀ ਥਾਂ ‘ਤੇ ਪੁੱਜੇ ਗੜਗੱਜ ਨੇ ਸਵਾਲ ਕੀਤਾ ਕਿ ਕੀ ਮਾਮਲੇ ਵਿੱਚ ਥਾਣਾ ਮੁਖੀ (ਐੱਸ.ਐੱਚ.ਓ.) ਦੀ ਮੁਅੱਤਲੀ ਕਾਫ਼ੀ ਕਾਰਵਾਈ ਹੈ ਅਤੇ ਨਸ਼ਾ ਤਸਕਰੀ ਵਿਰੁੱਧ ਫ਼ੈਸਲਾਕੁੰਨ ਕਦਮ ਚੁੱਕਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ, “ਭਾਈ ਪਰਵਿੰਦਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਆਪਣੀ ਜਾਨ ਦਿੱਤੀ। ਉਹ ਸ਼ਹੀਦ ਹੋਏ ਹਨ। ਸਰਕਾਰ ਨੂੰ ਕੰਨ ਖੋਲ੍ਹ ਕੇ ਸੁਣਨਾ ਚਾਹੀਦਾ ਹੈ। ਕੀ ਮਾਮਲੇ ਨੂੰ ਹੱਲ ਕਰਨ ਲਈ ਐੱਸ.ਐੱਚ.ਓ. ਨੂੰ ਮੁਅੱਤਲ ਕਰਨਾ ਹੀ ਕਾਫ਼ੀ ਹੈ? ਇਹ ਕੋਈ ਸਿਆਸੀ ਮੁੱਦਾ ਨਹੀਂ ਹੈ। ਇਹ ਸਾਡੀ ਹੋਂਦ ਦਾ ਮੁੱਦਾ ਹੈ।” ਮੀਡੀਆ ਰਿਪੋਰਟਾਂ ਅਨੁਸਾਰ, ਮਾਰੇ ਗਏ ਤਿੰਨ ਬੱਚਿਆਂ ਦੀ ਉਮਰ 5, 8 ਅਤੇ 11 ਸਾਲ ਸੀ, ਜਦੋਂ ਕਿ ਚੌਥੇ ਬੱਚੇ ਦੀ ਉਮਰ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਘਟਨਾ ਵਿੱਚ ਇੱਕ ਅਧਿਆਪਕ ਦੀ ਵੀ ਜਾਨ ਚਲੀ ਗਈ। ਜ਼ਖ਼ਮੀਆਂ ਵਿੱਚ ਇੱਕ 7 ਸਾਲ ਦਾ ਬੱਚਾ ਅਤੇ ਇੱਕ ਹੋਰ ਅਧਿਆਪਕ ਸ਼ਾਮਲ ਹਨ। ਦੱਸਣਯੋਗ ਹੈ ਕਿ ਸਿਲਵਰ ਰੇਲ ਐਲੀਮੈਂਟਰੀ ਸਕੂਲ ਵਿੱਚ ਕਿੰਡਰਗਾਰਟਨ ਤੋਂ 5ਵੀਂ ਜਮਾਤ ਤੱਕ ਦੀ ਪੜ੍ਹਾਈ ਹੁੰਦੀ ਹੈ, ਜਿੱਥੇ ਲਗਭਗ 450 ਵਿਦਿਆਰਥੀ ਅਤੇ 40 ਸਟਾਫ਼ ਮੈਂਬਰ ਹਨ।