#AMERICA

ਅਮਰੀਕਾ ‘ਚ ਤੇਲਗੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨਿਊਯਾਰਕ, 8 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਫਿਲਾਡੇਲਫੀਆ, ਪੈਨਸਿਲਵੇਨੀਆ ਰਾਜ ਅਮਰੀਕਾ ਵਿਚ ਇੱਕ ਤੇਲਗੂ ਮੂਲ ਦੇ ਭਾਰਤੀ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਤੇਲੰਗਾਨਾ ਦੇ ਮੇਡਚਲ ਦਾ ਰਹਿਣ ਵਾਲਾ ਕੁੰਚਾ ਅੰਸ਼ੁਲ ਨਾਮੀਂ ਨੌਜਵਾਨ  ਨਿਊਯਾਰਕ ਵਿਚ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਬੀਤੀ ਰਾਤ 12:00 ਵਜੇ ਹਮਲਾਵਰਾਂ ਨੇ ਪੀਜ਼ਾ ਡਿਲੀਵਰੀ ਕਰਦੇ ਸਮੇਂ ਉਸਦੀ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਤੇਲੰਗਾਨਾ ਦੇ ਮੇਡਚਲ ਦਾ ਰਹਿਣ ਵਾਲਾ ਕੁੰਚਾ ਅੰਸ਼ੁਲ ਨਿਊਯਾਰਕ ਵਿਚ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ। ਘਟਨਾ ਬਾਰੇ ਪਤਾ ਲੱਗਣ ‘ਤੇ ਪਰਿਵਾਰਕ ਮੈਂਬਰ ਹੰਝੂਆਂ ਨਾਲ ਭਰੇ ਹੋਏ ਹਨ। ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਉਨ੍ਹਾਂ ਦੇ ਦੇਸ਼ ਭਾਰਤ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।