ਸੈਕਰਾਮੈਂਟੋ, 13 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਪੁਲਿਸ ਮੁਖੀ ਟੋਰਾਏ ਫਿਨਰ ਨੇ ਵਿਭਾਗ ਦੀ ਨੀਤੀ ਜਿਸ ਤਹਿਤ ਸਰੀਰਕ ਸ਼ੋਸ਼ਣ ਸਮੇਤ ਅਨੇਕਾਂ ਮਾਮਲਿਆਂ ਨੂੰ ਮੁਲਤਵੀ ਕੀਤਾ ਜਾਣਾ ਹੈ, ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਦਰਮਿਆਨ ਆਪਣੀ ਸੇਵਾਮੁਕਤੀ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਮੇਅਰ ਦਫਤਰ ਨੇ ਦਿੱਤੀ ਹੈ। ਟੋਰਾਏ ਫਿਨਰ 2021 ਤੋਂ ਹਿਊਸਟਨ ਪੁਲਿਸ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਹਿਊਸਟਨ ਦੇ ਮੇਅਰ ਜੌਹਨ ਵਿਟਮਾਈਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੈਂ ਟੋਰਾਏ ਫਿਨਰ ਨੂੰ ਇਕ ਮਿੱਤਰ ਸਮਝਦਾ ਹਾਂ। ਉਸ ਦੀ ਸੇਵਾ ਮੁਕਤੀ ਨੂੰ ਪ੍ਰਵਾਨ ਕਰਨਾ ਬਹੁਤ ਮੁਸ਼ਕਿਲ ਹੈ ਪਰੰਤੂ ਅਜਿਹਾ ਕਰਨਾ ਹਿਊਸਟਨ ਵਾਸੀਆਂ ਦੇ ਹਿੱਤ ਵਿਚ ਹੋਵੇਗਾ।