#PUNJAB

ਸੰਨੀ ਓਬਰਾਏ ਕਲਿਨੀਕਲ ਲੈਬ ਗੁਰੂ ਹਰਸਹਾਏ ਬਣੀ ਆਮ ਲੋਕਾਂ ਲਈ ਵਰਦਾਨ

ਗੁਰੂ ਹਰਸਹਾਏ, 25 ਅਪ੍ਰੈਲ (ਪੰਜਾਬ ਮੇਲ)-ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਮਹਾਰਾਸ਼ਟਰ, ਬਿਹਾਰ ਆਦਿ ਰਾਜਾਂ ਵਿੱਚ ਬਲੱਡ ਟੈਸਟ ਕਰਨ ਲਈ ਬਹੁਤ ਮਾਤ੍ਰਾ ਵਿਚ ਲਾਗਤ ਮੁੱਲ ਤੇ ਲੈਬਾਂ ਖੋਲੀਆਂ ਗੲਈਆ ਹਨ ਤਾਂ ਜੋ ਲੋਕ ਸਸਤੇ ਰੇਟਾਂ ਤੇ ਖੂਨ ਟੈਸਟ ਕਰਵਾ ਕੇ ਅਪਣੇ ਸਰੀਰ ਨੂੰ ਫਿੱਟ ਰੱਖ ਸਕਣ ਅਤੇ ਆਉਣ ਵਾਲੀਆਂ ਬੀਮਾਰੀਆਂ ਤੋਂ ਬੱਚ ਸਕਣ । ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਅਤੇ ਅਮਰਜੀਤ ਕੌਰ ਛਾਬੜਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਫਿਰੋਜ਼ਪੁਰ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਗੁਰੂ ਹਰਸਹਾਏ ( ਜ਼ਿਲਾ ਫਿਰੋਜ਼ਪੁਰ) ਵਿੱਚ ਵੀ ਡਾਕਟਰ ਦਿਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਲਾਗਤ ਮੁੱਲ ਤੇ ਸੰਨੀ ਓਬਰਾਏ ਕਲਿਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦੁੱਧਾਂ ਧਾਰੀ ਮੰਦਿਰ ਵਿਚ ਚੱਲ ਰਹੀ ਹੈ,ਜੋ ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।