#AMERICA

ਸੰਘੀ ਅਧਿਕਾਰੀ ਨੈਨਸੀ ਪੇਲੋਸੀ ਦੇ ਪਤੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ 30 ਸਾਲ ਦੀ ਕੈਦ

ਨਿਊਯਾਰਕ, 18 ਮਈ  (ਰਾਜ ਗੋਗਨਾ/ਪੰਜਾਬ ਮੇਲ)-  ਸੰਘੀ ਅਧਿਕਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਅਤੇ ਇੱਕ ਸੰਘੀ ਅਧਿਕਾਰੀ ਦੇ ਪਤੀ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਅਦਾਲਤ ਨੇ ਸੰਘੀ ਦੋਸ਼ਾਂ ਤਹਿਤ ਡੇਵਿਡ ਡੀਪੇਪ ਨਾਮਕ  44 ਸਾਲਾ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਹੈ। ਯੂ.ਐੱਸ. ਅਟਾਰਨੀ ਇਸਮਾਈਲ ਜੇ. ਰਾਮਸੇ ਨੇ ਇੱਕ ਪ੍ਰੈੱਸ ਰਿਲੀਜ਼ ਵਿਚ ਕਿਹਾ, ”ਅਸੀਂ ਜਿਊਰੀ ਦੇ ਵਿਚਾਰ-ਵਟਾਂਦਰੇ ਅਤੇ ਨਿਆਂ ਲਈ ਧੰਨਵਾਦੀ ਹਾਂ, ਜੋ ਦੋਸ਼ੀ ਨੂੰ ਇਹ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਡੇਵਿਡ ਡੀਪੇਪ ਨਾਮੀ ਇਕ ਵਿਅਕਤੀ ਨੇ 28 ਅਕਤੂਬਰ, 2022 ਨੂੰ ਸਾਨ ਫਰਾਂਸਿਸਕੋ ਕੈਲੀਫੋਰਨੀਆ ਵਿਚ ਇਕ ਜੋੜੇ ਦੇ ਘਰ ਵਿਚ ਦਾਖਲ ਹੋਇਆ। ਜਿੱਥੇ ਉਸਨੇ 82 ਸਾਲਾ ਪਾਲ ਪੇਲੋਸੀ ਜੋ ਨੈਨਸੀ ਪੇਲੋਸੀ ਦੇ ਪਤੀ ‘ਤੇ ਹਥੌੜੇ ਨਾਲ ਹਮਲਾ ਕੀਤਾ, ਜੋ ਕਿ ਪੁਲਿਸ ਬਾਡੀ ਕੈਮਰੇ ਵਿਚ ਕੈਦ ਹੋ ਗਿਆ।
ਹਮਲਾਵਰ ਡੇਵਿਡ ਡੀਪੇਪ ਉਸ ਦੇ ਘਰ ਵਿਚ ਦਾਖਲ ਹੋਇਆ ਸੀ, ਜਿਸ ਨੇ ਨੈਨਸੀ ਪੇਲੋਸੀ ਨੂੰ ਮਿਲਣ ਦੀ ਮੰਗ ਕੀਤੀ, ਜੋ ਉਸ ਸਮੇਂ ਸਦਨ ਦੀ ਸਪੀਕਰ ਸੀ। ਜਦੋਂ ਹਮਲਾ ਹੋਇਆ ਤਾਂ ਉਹ ਉਸ ਵਕਤ ਘਰ ਵਿਚ ਨਹੀਂ ਸੀ। ਪਾਲ ਪੇਲੋਸੀ ‘ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਅਦਾਲਤ ਨੇ 30 ਸਾਲ ਦੀ ਸਜ਼ਾ ਸੁਣਾਈ ਗਈ। ਹਮਲਾਵਰ ਦੋਸ਼ੀ ਡੀਪੇਪ ਨੇ ਮੁਕੱਦਮੇ ਦੀ ਗਵਾਹੀ ਦੌਰਾਨ ਮੰਨਿਆ ਕਿ ਜੇਕਰ ਨੈਨਸੀ ਪੇਲੋਸੀ ਉਸ ਨੂੰ ਘਰ ਵਿਚ ਉਸ ਸਮੇਂ ਮਿਲ ਜਾਂਦੀ, ਤਾਂ ਉਹ ਇਸ ਨੂੰ ਬੰਧਕ ਬਣਾਉਣਾ ਚਾਹੁੰਦਾ ਸੀ ਅਤੇ ”ਉਸ ਦੇ ਗੋਡੇ ਵੀ ਤੋੜਨਾ” ਚਾਹੁੰਦਾ ਸੀ। ਉਸ ਦੇ ਵਕੀਲਾਂ ਨੇ ਕਿਹਾ ਦੋਸ਼ੀ ਦੀਆਂ ਕਾਰਵਾਈਆਂ ਸਿਆਸੀ ਵਿਸ਼ਵਾਸਾਂ ਅਤੇ ਸਾਜ਼ਿਸ਼ ਦੇ ਸਿਧਾਂਤਾਂ ਤੋਂ ਪ੍ਰੇਰਿਤ ਸਨ।